ਮੋਹਾਲੀ – ਭਾਰਤ ਅਤੇ ਆਸਟ੍ਰੇਲੀਆ ਵਿੱਚ ਮੋਹਾਲੀ ‘ਚ ਖੇਡਿਆ ਗਏ ਚੌਥੇ ਵਨ ਡੇ ‘ਚ ਹਾਰ ਦੀ ਇੱਕ ਵਜ੍ਹਾ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਮੰਨਿਆ ਗਿਆ। ਆਸਟ੍ਰੇਲੀਆ ਟੀਮ ਜਦ 359 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰ ਰਹੀ ਸੀ ਤਾਂ ਪੰਤ ਨੇ ਦੋ ਸਟੰਪਿੰਗਜ਼ ਦੇ ਮੌਕੇ ਛੱਡ ਦਿੱਤੇ ਸਨ। ਇਹ ਮੌਕੇ ਭਾਰਤੀ ਟੀਮ ‘ਤੇ ਇਨ੍ਹੇ ਭਾਰੀ ਪਏ ਕਿ ਟੀਮ ਇੰਡੀਆ 13 ਗੇਂਦਾਂ ਰਹਿੰਦੇ ਹੀ ਮੈਚ ਗੁਆ ਬੈਠੀ। ਦੂਜੇ ਪਾਸੇ ਮੈਚ ਹਾਰਨ ਤੋਂ ਬਾਅਦ ਕ੍ਰਿਕੇਟ ਫ਼ੈਨਜ਼ ਨੇ ਸੋਸ਼ਲ ਸਾਈਟਸ ‘ਤੇ ਰਿਸ਼ਭ ਪੰਤ ਖ਼ਿਲਾਫ਼ ਬਹੁਤ ਭੜਾਸ ਕੱਢੀ। ਕਈਆਂ ਨੇ ਤਾਂ ਇੱਥੇ ਤੱਕ ਤਾਂ ਲਿੱਖ ਦਿੱਤਾ ਕਿ ਪੰਤ ਦਾ ਓਵਰ ਕੌਨਫ਼ੀਡੈਂਸ ਕਿਤੇ ਟੀਮ ਇੰਡੀਆ ਨੂੰ ਵਿਸ਼ਵ ਕੱਪ ਲਈ ਮਹਿੰਗਾ ਨਾ ਪੈ ਜਾਵੇ। BCCI ਪੰਤ ਨੂੰ ਛੱਡ ਕੇ ਬਾਕੀ ਵਿਕਟਕੀਪਰਾਂ ‘ਤੇ ਵੀ ਵਿਚਾਰ ਕਰੋ। ਪੇਸ਼ ਹਨ ਤਿੰਨ ਅਜਿਹੇ ਕ੍ਰਿਕਟਰ ਜੋ ਪੰਤ ਨੂੰ ਬਰਾਬਰ ਦੀ ਟੱਕਰ ਦਿੰਦੇ ਹੋਏ ਟੀਮ ਇੰਡੀਆ ਲਈ ਮਜ਼ਬੂਤ ਦਾਅਵਾ ਪੇਸ਼ ਕਰਦੇ ਹਨ।

ਈਸ਼ਾਨ ਕਿਸ਼ਨ – ਗੁਜ਼ਰੇ ਦਿੰਨੀਂ ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ ‘ਚ ਲਗਾਤਾਰ ਦੋ ਮੈਚਾਂ ‘ਚ ਦੋ ਸੈਂਕੜੇ ਬਣਾਉਣ ਵਾਲਾ ਈਸ਼ਾਨ ਕਿਸ਼ਨ ਵੀ ਇਸ ਲਈ ਪੁਖ਼ਤਾ ਦਾਅਵਾ ਪੇਸ਼ ਕਰਦਾ ਹੈ। ਈਸ਼ਾਨ ਵਨਡੇ ਅਤੇ ਟੀ-20 ਮੈਚ ‘ਚ ਕਿਸੇ ਵੀ ਨੰਬਰ ‘ਤੇ ਬੱਲੇਬਾਜੀ ਕਰਨ ਦੇ ਸਮਰੱਥ ਹੈ। ਘਰੇਲੂ ਮੈਚਾਂ ‘ਚ ਉਸ ਦਾ ਪ੍ਰਦਰਸ਼ਨ ਜ਼ਬਰਦਸਤ ਹੁੰਦਾ ਹੈ। ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ ‘ਚ ਉਸ ਨੇ ਜ਼ੋਰਦਾਰ ਸੈਕੜਾਂ ਲਗਾ ਕੇ ਆਪਣੀ ਕਾਬਲਿਅਤ ਮਨਵਾਈ ਸੀ।
ਦਿਨੇਸ਼ ਕਾਰਤਿਕ – ਜ਼ਿਆਦਾਤਰ ਕ੍ਰਿਕਟ ਫ਼ੈਨ ਮੰਨਦੇ ਹਨ ਕਿ ਮਹਿੰਦਰ ਸਿੰਘ ਧੋਨੀ ਦੀ ਔਪਸ਼ਨ ਦਿਨੇਸ਼ ਕਾਰਤਿਕ ਨੂੰ ਹੀ ਹੋਣਾ ਚਾਹੀਦਾ ਸੀ। ਕਾਰਤਿਕ ਲੰਬੇ ਸਮੇਂ ਤੋਂ ਟੀਮ ਇੰਡੀਆ ਨਾਲ ਜੁੜਿਆ ਹੋਇਐ। ਕਈ T-20 ਅਤੇ ਵਨ ਡੇ ਮੈਚਾਂ ‘ਚ ਉਸ ਨੇ ਬੈੱਸਟ ਫ਼ਿਨਿਸ਼ਰ ਦੀ ਭੂਮਿਕਾ ਨਿਭਾਈ ਹੈ। ਵੱਡੀ ਗੱਲ ਇਹ ਹੈ ਕਿ ਧੋਨੀ ਅਤੇ ਕੋਹਲੀ ਦੀ ਤਰ੍ਹਾਂ ਦਿਨੇਸ਼ ਕਾਰਤਿਕ ਵੀ ਟੀਚੇ ਦਾ ਪਿੱਛਾ ਕਰਦੇ ਸਮੇਂ ਦਬਾਅ ‘ਚ ਨਹੀਂ ਆਉਂਦਾ। ਇਸ ਦਾ ਸਬੂਤ ਦੂਜੀ ਪਾਰੀ ‘ਚ ਚੇਜ਼ ਉਸ ਦੀ 65 ਤੋਂ ਜ਼ਿਆਦਾ ਦੀ ਔਸਤ ਹੈ।
ਸੰਜੂ ਸੈਮਸਨ – ਭਾਰਤੀ ਟੀਮ ਲਈ ਸਿਰਫ਼ ਇੱਕ ਵਨ ਡੇ ਖੇਡਿਆ ਸੰਜੂ ਸੈਮਸਨ ਵੀ ਆਪਣੀ ਦਾਅਵੇਦਾਰੀ ਮਜ਼ਬੂਤੀ ਨਾਲ ਭਰਦਾ ਹੈ। ਸੰਜੂ ਦਾ IPL ‘ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਖ਼ਾਸ ਤੌਰ ‘ਤੇ ਕੀਪਿੰਗ ਦੇ ਮਾਮਲੇ ‘ਚ ਉਹ ਕਾਫ਼ੀ ਤਾਰੀਫ਼ਾਂ ਬਟੋਰ ਚੁੱਕਿਆ ਹੈ। ਸੰਜੂ ਦੇ ਕੋਲ ਲਿਸਟ ਏ ਕ੍ਰਿਕੇਟ ਦੀ ਵੀ ਬਿਤਹਰੀਨ ਅਨੁਭਵ ਹੈ ਜੋ ਟੀਮ ਇੰਡੀਆ ਦੇ ਕੰਮ ਆ ਸਕਦਾ ਹੈ।