ਸਮੱਗਰੀ
ਖਜੂਰ – 100 ਗ੍ਰਾਮ
ਗਰਮ ਪਾਣੀ – 300 ਮਿਲੀਲੀਟਰ
ਓਟਸ – 115 ਗ੍ਰਾਮ
ਬਦਾਮ – 100 ਗ੍ਰਾਮ
ਚਿਆ ਬੀਜ – ਇੱਕ ਚੱਮਚ
ਨਿੰਬੂ ਦਾ ਰਸ – 50 ਮਿਲੀਲੀਟਰ
ਨਿੰਬੂ ਦੇ ਛਿਲਕੇ – 1 ਚੱਮਚ
ਵਨੀਲਾ ਐਕਸਟ੍ਰੈਕਟ – 1 ਚੱਮਚ
ਹਲਦੀ – 1 ਚੱਮਚ
ਨਾਰੀਅਲ – ਕੋਟਿੰਗ ਲਈ
ਵਿਧੀ
ਸਭ ਤੋਂ ਪਹਿਲਾਂ ਇੱਕ ਬੌਲ ‘ਚ 100 ਗ੍ਰਾਮ ਖਜੂਰ ਲੈ ਕੇ ਉਸ ‘ਚ 300 ਮਿਲੀਲੀਟਰ ਗਰਮ ਪਾਣੀ ਪਾ ਕੇ 20 ਤੋਂ 30 ਮਿੰਟ ਤਕ ਭਿਉਂ ਕੇ ਰੱਖ ਦਿਓ। ਹੁਣ ਬਲੈਂਡਰ ‘ਚ 100 ਗ੍ਰਾਮ ਭਿੱਜੀ ਹੋਈ ਖਜੂਰ, 115 ਗ੍ਰਾਮ ਓਟਸ, 100 ਗ੍ਰਾਮ ਬਦਾਮ, ਇੱਕ ਚੱਮਚ ਚਿਆ ਬੀਜ, 50 ਮਿਲੀਲੀਟਰ ਨਿੰਬੂ ਦਾ ਰਸ, ਇੱਕ ਚੱਮਚ ਨਿੰਬੂ ਦੇ ਛਿਲਕੇ, ਇੱਕ ਚੱਮਚ ਵਨੀਲਾ ਐਕਸਟ੍ਰੈਕਟ, ਇੱਕ ਚੱਮਚ ਹਲਦੀ ਪਾ ਕੇ ਬਲੈਂਡ ਕਰ ਲਓ।
ਫ਼ਿਰ ਇਸ ਨੂੰ ਬੌਲ ‘ਚ ਕੱਢ ਕੇ ਇਸ ‘ਚੋਂ ਕੁੱਝ ਮਿਸ਼ਰਣ ਹੱਥ ਵਿੱਚ ਲੈ ਕੇ ਇਸ ਨੂੰ ਗੇਂਦ ਦੇ ਆਕਾਰ ਵਿੱਚ ਗੋਲ ਕਰ ਲਓ। ਉਸ ਤੋਂ ਬਾਅਦ ਇਸ ਨੂੰ ਨਾਰੀਅਲ ਨਾਲ ਕੋਟਿੰਗ ਕਰੋ। ਲੈਮਨ ਟਰਮੱਰਿਕ ਐਨਰਜੀ ਬਾਲਜ਼ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।