ਕਰੀਨਾ ਦਾ ਮੰਨਣਾ ਹੈ ਕਿ ਉਹ ਆਪਣੇ ਦੇਸ਼ ਦਾ ਤਹਿ ਦਿਲੋਂ ਸਤਿਕਾਰ ਕਰਦੀ ਹੈ। ਉਸ ਦਾ ਸਭ ਕੁੱਝ ਭਾਰਤ ‘ਚ ਹੀ ਹੈ। ਇਸ ਲਈ ਉਸ ਦੀ ਹੌਲੀਵੁਡ ਜਾਣ ਦੀ ਕੋਈ ਤਮੰਨਾ ਨਹੀਂ …
ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਉਹ ਪਿਅ੍ਰੰਕਾ ਚੋਪੜਾ ਜਿੱਡਾ ਦ੍ਰਿੜ ਇਰਾਦਾ ਨਹੀਂ ਰੱਖਦੀ। ਉਹ ਪ੍ਰਿਅੰਕਾ ਨੂੰ ਦੁਨੀਆ ਦੀਆਂ ਸਭ ਤੋਂ ਨਾਮਵਰ ਹਸਤੀਆਂ ‘ਚੋਂ ਇੱਕ ਮੰਨਦੀ ਹੈ। ਹਾਲ ਹੀ ‘ਚ TV ਸ਼ੋਅ ਕੌਫ਼ੀ ਵਿਦ ਕਰਨ 6 ਦੇ ਫ਼ਾਈਨਲ ‘ਚ ਕਰੀਨਾ ਅਤੇ ਪ੍ਰਿਅੰਕਾ ਦੋਹੇਂ ਮਹਿਮਾਨ ਵਜੋਂ ਸ਼ਾਮਿਲ ਹੋਈਆਂ। ਇੱਥੇ ਦੋਹਾਂ ਨੇ ਆਪਣੀ ਜ਼ਿੰਦਗੀ ਦੇ ਵੱਖ- ਵੱਖ ਪਹਿਲੂਆਂ ਬਾਰੇ ਗੱਲਾਂ ਵੀ ਕੀਤੀਆਂ। ਇੱਕ ਜਗ੍ਹਾ ਸ਼ੋਅ ਦੇ ਹੋਸਟ ਕਰਨ ਜੌਹਰ ਨੇ ਕਰੀਨਾ ਨੂੰ ਪੁੱਛਿਆ ਕਿ ਕੀ ਉਹ ਪ੍ਰਿਅੰਕਾ ਵਾਂਗ ਹੌਲੀਵੁਡ ‘ਚ ਜਾਣਾ ਚਾਹੁੰਦੀ ਹੈ। ਅੱਗੋਂ ਕਰੀਨਾ ਨੇ ਸਾਫ਼ ਇਨਕਾਰ ਕਰ ਦਿੱਤਾ। ਜਵਾਬ ‘ਚ ਕਰੀਨਾ ਨੇ ਕਿਹਾ, ”ਮੈਂ ਨਹੀਂ ਜਾ ਸਕਦੀ, ਮੈਂ ਇਹ ਹਮੇਸ਼ਾ ਕਿਹਾ ਹੈ, ਮੈਂ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹਾਂ, ਮੇਰਾ ਪਰਿਵਾਰ, ਮੇਰਾ ਪਿਆਰ, ਮੇਰਾ ਸਭ ਕੁੱਝ ਭਾਰਤ ਵਿੱਚ ਹੀ ਹੈ।”
ਕਰੀਨਾ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਪ੍ਰਿਅੰਕਾ ਨੇ ਹੁਣ ਤਕ ਵਧੀਆ ਕੰਮ ਕੀਤਾ ਹੈ। ਇਹ ਪ੍ਰਿਅੰਕਾ ਦੀ ਨਿਡਰਤਾ ਹੈ ਜਿਸ ਨੂੰ ਮੈਂ ਦੇਖਿਆ ਹੈ। ਮੈਂ ਅਸਲ ‘ਚ ਇਸ ਲਈ ਉਸ ਨੂੰ ਵਧਾਈ ਦੇਣਾ ਚਹਾਂਗੀ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਜਿੰਨੀ ਅਭੀਲਾਸ਼ੀ ਅਤੇ ਦਿੜ੍ਹ ਇਰਾਦੇ ਵਾਲੀ ਹਾਂ।” ਜ਼ਿਕਰਯੋਗ ਹੈ ਕਿ ਕਰੀਨਾ ਅਤੇ ਪ੍ਰਿਅੰਕਾ ਨੇ ਐਤਰਾਜ਼ ਫ਼ਿਲਮ ‘ਚ ਇਕੱਠੇ ਕੰਮ ਕੀਤਾ ਸੀ। ਵੈਸੇ ਇਸ ਸਮੇਂ ਕਰੀਨਾ ਕਪੂਰ ਫ਼ਿਲਮ ਗੁੱਡ ਨਿਊਜ਼ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ‘ਚ ਉਹ ਅਕਸ਼ੇ ਕੁਮਾਰ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ਤੋਂ ਬਾਅਦ ਕਰੀਨਾ ਸੱਚੀ ਇਤਿਹਾਸਕ ਘਟਨਾ ‘ਤੇ ਬਣ ਰਹੀ ਫ਼ਿਲਮ ਤਖ਼ਤ ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ‘ਚ ਉਹ ਪਹਿਲੀ ਵਾਰ ਰਣਵੀਰ ਸਿੰਘ ਨਾਲ ਅਦਾਕਾਰੀ ਕਰਦੀ ਨਜ਼ਰ ਆਵੇਗੀ।