ਬੇਂਗਲੁਰੂ-ਬਹੁਜਨ ਸਮਾਜ ਪਾਰਟੀ (ਬਸਪਾ) ਕਰਨਾਟਕ ਦੀਆਂ ਸਾਰੀਆਂ 28 ਲੋਕ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਬਸਪਾ ਦੇ ਰਾਜ ਸਭਾ ਮੈਂਬਰ ਸਿਧਾਰਥ ਨੇ ਅੱਜ ਭਾਵ ਸ਼ਨੀਵਾਰ ਨੂੰ ਦੱਸਿਆ ਹੈ ਕਿ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਕਰਨਾਟਕ ‘ਚ ਸਾਰੀਆਂ 28 ਸੀਟਾਂ ‘ਤੇ ਪਾਰਟੀ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪਾਰਟੀ ਉਮੀਦਵਾਰਾਂ ਦੇ ਸਮਰੱਥਨ ‘ਚ ਬਸਪਾ ਸੁਪ੍ਰੀਮੋ ਮੈਸੂਰ ‘ਚ ਰੈਲੀ ਨੂੰ ਸੰਬੋਧਿਤ ਕਰੇਗੀ।
ਸੂਬੇ ਦੇ ਪਾਰਟੀ ਅਤੇ ਜ਼ਿਲਾ ਅਹੁਦਾ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਸਿਧਾਰਥ ਨੇ ਕਿਹਾ, ”ਬਸਪਾ ਸੂਬਾ ਅਤੇ ਰਾਸ਼ਟਰੀ ਪੱਧਰ ‘ਤੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨਾਲ ਬਰਾਬਰ ‘ਤੇ ਦੂਰੀ ਬਣਾਈ ਰੱਖੇਗੀ।” ਉਨ੍ਹਾਂ ਨੇ ਕਿਹਾ ਹੈ ਕਿ ਬਸਪਾ ਵੋਟ ਪ੍ਰਤੀਸ਼ਤ ਦੇ ਆਧਾਰ ‘ਤੇ ਤੀਜੀ ਵੱਡੀ ਰਾਜਨੀਤਿਕ ਪਾਰਟੀ ਦੇ ਰੂਪ ‘ਚ
ਉੱਭਰੀ ਹੈ। ਸਾਂਸਦ ਨੇ ਕਿਹਾ ਹੈ, ” ਸਾਡਾ ਆਪਣਾ ਵੋਟ ਬੈਂਕ ਅਤੇ ਸਮਰੱਥਨ ਹੈ।” ਸਾਬਕਾ ਮੰਤਰੀ ਅਤੇ ਬਸਪਾ ਵਿਧਾਇਕ ਐੱਨ. ਮਹੇਸ਼ ਨੇ ਇਸ ਮੌਕੇ ‘ਤੇ ਕਿਹਾ ਹੈ ਕਿ ਸ਼੍ਰੀ ਮਾਇਆਵਤੀ ਕਰਨਾਟਕ ਲਈ ਲੋਕ ਸਭਾ ਉਮੀਦਵਾਰਾਂ ਦਾ ਜਲਦ ਹੀ ਐਲਾਨ ਕਰੇਗੀ।