ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਸਰਕਾਰ ਦੀਆਂ ਪ੍ਰਾਪਤੀਆਂ ਉਤੇ ਚਾਨਣਾ ਪਾਇਆ। ਅੱਜ ਚੰਡੀਗੜ੍ਹ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ 2 ਲੱਖ 70 ਹਜਾਰ ਨੌਜਵਾਨਾਂ ਨੂੰ ਰੁਜਗਾਰ ਦਿਤਾ ਹੈ, ਜਿਹਨਾਂ ਵਿਚੋਂ 40 ਹਜਾਰ ਨੌਕਰੀਆਂ ਸਰਕਾਰੀ ਖੇਤਰ ਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ‘ਘਰ ਘਰ ਰੁਜਗਾਰ’ ਦੇ ਵਾਅਦੇ ਨੂੰ ਪੂਰਾ ਕਰ ਰਹੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਉਦਯੋਗਿਕ ਪੱਖੋਂ ਵੀ ਤਰੱਕੀ ਦੀ ਰਾਹ ਤੇ ਹੈ। ਪਿਛਲੇ ਦੋ ਸਾਲਾਂ ’ਚ ਅਸੀਂ 299 MOU ਦਸਤਖ਼ਤ ਕੀਤੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ 78 ਫੀਸਦੀ MOU ’ਤੇ ਕੰਮ ਕੀਤਾ ਹੈ.
ਇਸ ਮੌਕੇ ਕਿਸਾਨ ਕਰਜਾ ਮੁਆਫੀ ਉਤੇ ਉਹਨਾਂ ਕਿਹਾ ਕਿ ਅਸੀਂ 2 ਸਾਲਾਂ ਵਿਚ 5.83 ਲੱਖ ਕਿਸਾਨਾਂ ਦਾ ਕੁੱਲ 4736 ਕਰੋੜ ਰੁਪਏ ਦਾ ਕਰਜਾ ਮੁਆਫ ਕੀਤਾ ਹੈ।
ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਨੌਜਵਾਨਾਂ ਨੂੰ ਸਮਾਰਟ ਫੋਨਾਂ ਦੀ ਵੰਡ ਕੀਤੀ ਜਾਵੇਗੀ।