ਛਿੰਦਵਾੜਾ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਉਨ੍ਹਾਂ 4 ਸੀਟਾਂ ਸਭ ਤੋਂ ਕਠਿਨ ਸੀਟਾਂ ‘ਚੋਂ ਕਿਸੇ ਇਕ ‘ਤੇ ਚੋਣ ਲੜਨੀ ਚਾਹੀਦੀ ਹੈ, ਜਿਸ ‘ਚ ਪਾਰਟੀ ਨੂੰ ਲੰਬੇ ਸਮੇਂ ਤੋਂ ਜਿੱਤ ਨਹੀਂ ਮਿਲੀ ਹੈ। ਛਿੰਦਵਾੜਾ ਪੁੱਜੇ ਸ਼੍ਰੀ ਕਮਲਨਾਥ ਨੇ ਪੱਤਰਕਾਰਾਂ ਨੂੰ ਸ਼੍ਰੀ ਸਿੰਘ ਦੇ ਚੋਣ ਲੜਨ ਸੰਬੰਧੀ ਸਵਾਲਾਂ ਦੇ ਜਵਾਬ ‘ਚ ਇਹ ਗੱਲ ਕਹੀ।
ਟਿਕਟਾਂ ਸੰਬੰਧੀ ਇਕ ਹੋਰ ਪ੍ਰਸ਼ਨ ਦੇ ਉੱਤਰ ‘ਚ ਸ਼੍ਰੀ ਕਮਲਨਾਥ ਨੇ ਕਿਹਾ ਕਿ ਆਉਣ ਵਾਲੇ 4-5 ਦਿਨਾਂ ‘ਚ ਇਸ ‘ਤੇ ਫੈਸਲਾ ਲਿਆ ਜਾਵੇਗਾ। ਅਜੇ ਕੇਂਦਰੀ ਚੋਣ ਕਮੇਟੀ ਉਨ੍ਹਾਂ ਪ੍ਰਦੇਸ਼ਾਂ ‘ਤੇ ਕੰਮ ਕਰ ਰਹੀ ਹੈ, ਜਿੱਥੇ ਪਹਿਲੇ, ਦੂਜੇ, ਤੀਜੇ ਪੜਾਅ ‘ਤੇ ਚੋਣਾਂ ਹੋਣੀਆਂ ਹਨ। ਕਰਜ਼ ਮੁਆਫ਼ੀ ਨੂੰ ਲੈ ਕੇ ਪੁੱਛੇ ਗਏ ਪ੍ਰਸ਼ਨ ਦੇ ਉੱਤਰ ‘ਚ ਸ਼੍ਰੀ ਕਮਲਨਾਥ ਨੇ ਕਿਹਾ ਕਿ ਅਜੇ ਪ੍ਰਦੇਸ਼ ‘ਚ ਲਗਭਗ 22 ਲੱਖ ਕਿਸਾਨਾਂ ਦੇ ਕਰਜ਼ ਮੁਆਫ਼ ਹੋ ਚੁਕੇ ਹਨ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਬਾਕੀ ਕਿਸਾਨਾਂ ਦਾ ਵੀ ਕਰਜ਼ਾ ਮੁਆਫ਼ ਹੋਵੇਗਾ, ਇਹ ਸਾਡਾ ਵਾਅਦਾ ਹੈ।