ਨਵੀਂ ਦਿੱਲੀ— ਓਡੀਸ਼ਾ ‘ਚ ਨਬਰੰਗਪੁਰ ਲੋਕ ਸਭਾ ਸੀਟ ਤੋਂ ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਬਲਭੱਦਰ ਮਾਝੀ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਜੁਐੱਲ ਓਰਾਂਵ ਦੀ ਹਾਜ਼ਰੀ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ। ਇਸ ਦੌਰਾਨ ਇੱਥੇ ਭਾਜਪਾ ਹੈੱਡ ਕੁਆਰਟਰ ‘ਚ ਆਯੋਜਿਤ ਇਸ ਪ੍ਰੋਗਰਾਮ ‘ਚ ਪਾਰਟੀ ਦੇ ਓਡੀਸ਼ਾ ਦੇ ਇੰਚਾਰਜ ਅਰੁਣ ਸਿੰਘ ਅਤੇ ਰਾਸ਼ਟਰੀ ਉੱਪ ਪ੍ਰਧਾਨ ਬੈਂਜਯਤ ਪਾਂਡਾ ਵੀ ਮੌਜੂਦ ਸਨ।
ਸ਼੍ਰੀ ਮਾਝੀ ਨੇ ਬੀਜਦ ਤੋਂ ਵੀਰਵਾਰ ਨੂੰ ਅਸਤੀਫਾ ਦਿੱਤਾ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਇਸੇ ਲੋਕ ਸਭਾ ਖੇਤਰ ਤੋਂ ਭਾਜਪਾ ਦੇ ਟਿਕਟ ਨਾਲ ਚੋਣਾਂ ਲੜ ਸਕਦੇ ਹਨ। ਦੋਹਾਂ ਕੇਂਦਰੀ ਮੰਤਰੀਆਂ ਨੇ ਸ਼੍ਰੀ ਮਾਝੀ ਦੇ ਪਾਰਟੀ ‘ਚ ਸ਼ਾਮਲ ਹੋਣ ‘ਤੇ ਕਿਹਾ ਕਿ ਉਨ੍ਹਾਂ ਦੇ ਭਾਜਪਾ ਦਾ ਹੱਥ ਫੜਨ ਨਾਲ ਪਾਰਟੀ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ‘ਚ ਕਾਫੀ ਸਹਾਰਾ ਮਿਲੇਗਾ। ਇਸ ਦਰਮਿਆਨ ਬੀਜਦ ਸੂਤਰਾਂ ਨੇ ਦੱਸਿਆ ਕਿ ਪਾਰਟੀ ਮੁਖੀ ਨਵੀਨ ਪਟਨਾਇਕ ਇਸ ਲੋਕ ਸਭਾ ਖੇਤਰ ‘ਚ ਸਾਬਕਾ ਰਾਜ ਮੰਤਰੀ ਰਮੇਸ਼ ਮਾਝੀ ਨੂੰ ਉਤਾਰ ਸਕਦੇ ਹਨ। ਇਹ ਵੀ ਰਿਪੋਰਟਾਂ ਹਨ ਕਿ ਕਾਂਗਰਸ ਇੱਥੋਂ ਪ੍ਰਦੀਪ ਕੁਮਾਰ ਮਾਝੀ ਨੂੰ ਉਮੀਦਵਾਰ ਬਣਾ ਸਕਦੀ ਹੈ।