ਮੁੰਬਈ— ਮੁੰਬਈ ਦੇ ਵਰਲੀ ਤੱਟ ‘ਤੇ ਅਰਬ ਸਾਗਰ ਵਿਚ ਸੋਮਵਾਰ ਯਾਨੀ ਕਿ ਅੱਜ ਇਕ ਕਿਸ਼ਤੀ ਡੁੱਬ ਗਈ। ਕਿਸ਼ਤੀ ‘ਤੇ 7 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 6 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ ਇਕ ਵਿਅਕਤੀ ਲਾਪਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਾਹਤ ਕੰਮ ਲਈ ਤੱਟ ਰੱੱਖਿਅਕ ਹੈਲੀਕਾਪਟਰ ਅਤੇ ਸਪੀਡ ਬੋਟ ਨਾਲ ਹੀ ਮੁੰਬਈ ਪੁਲਸ ਦੀ ਤੱਟੀ ਇਕਾਈ ਦੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਿਸ਼ਤੀ ‘ਤੇ ਸਵਾਰ ਲਾਪਤਾ 7ਵੇਂ ਸ਼ਖਸ ਦੀ ਭਾਲ ਲਈ ਮੁਹਿੰਮ ਚਲਾਈ ਗਈ ਹੈ। ਸ਼ਖਸ ਦੀ ਭਾਲ ਲਈ ਬਚਾਅ ਕਰਮਚਾਰੀਆਂ ਦੇ ਨਾਲ ਦੋ ਸਮੁੰਦਰੀ ਜਹਾਜ਼, 2 ਹੈਲੀਕਾਪਟਰ ਲਾਏ ਗਏ ਹਨ। ਪੁਲਸ ਨੇ ਦੱਸਿਆ ਕਿ ਬਚਾਏ ਗਏ 6 ਲੋਕਾਂ ਨੂੰ ਡਾਕਟਰੀ ਇਲਾਜ ਦਿੱਤਾ ਜਾ ਰਿਹਾ ਹੈ, ਉਂਝ ਉਨ੍ਹਾਂ ਦੀ ਹਾਲਤ ਠੀਕ ਹੈ।