ਬਲੀਆ— ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਬਲੀਆ ਦੇ ਭਾਜਪਾ ਵਿਧਾਇਕ ਸੁਰੇਂਦਰ ਨਾਰਾਇਣ ਸਿੰਘ ਨੇ ਮਾਇਆਵਤੀ ‘ਤੇ ਤੰਜ਼ ਕੱਸਿਆ ਹੈ। ਬਸਪਾ ਸੁਪਰੀਮੋ ਦੇ ਚੌਕੀਦਾਰ ਵਾਲੇ ਬਿਆਨ ‘ਤੇ ਭਾਜਪਾ ਵਿਧਾਇਕ ਨੇ ਪਲਟਵਾਰ ਕੀਤਾ ਹੈ। ਬਲੀਆ ਦੇ ਵਿਧਾਇਕ ਸੁਰੇਂਦਰ ਨਾਰਾਇਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਬਸਪਾ ਸੁਪਰੀਮੋ ਮਾਇਆਵਤੀ ਪ੍ਰਧਾਨ ਮੰਤਰੀ ਮੋਦੀ ਨੂੰ ਸ਼ੌਂਕੀਨ ਕਹਿ ਰਹੀ ਹੈ। ਮਾਇਆਵਤੀ ਤਾਂ ਰੋਜ਼ ਫੇਸ਼ੀਅਲ ਕਰਵਾਉਂਦੀ ਹੈ। ਨਾਲ ਹੀ ਆਪਣੇ ਸਫੇਦ ਵਾਲਾਂ ਨੂੰ ਕਾਲਾ ਕਰਵਾਉਂਦੀ ਹੈ। ਜੋ ਖੁਦ ਫੇਸ਼ੀਅਲ ਕਰਵਾਉਂਦੀ ਹੈ ਉਹ ਸਾਡੇ ਪ੍ਰਧਾਨ ਮੰਤਰੀ ਮੋਦੀ ਨੂੰ ਕੀ ਸ਼ੌਂਕੀਨ ਕਹੇਗੀ।
ਸਵੱਛ ਕੱਪੜੇ ਪਾਉਣਾ ਕੋਈ ਸ਼ੌਂਕੀਨ ਕੰਮ ਨਹੀਂ ਹੈ। ਸੁਰੇਂਦਰ ਨਾਰਾਇਣ ਸਿੰਘ ਨੇ ਕਿਹਾ ਕਿ 60 ਸਾਲ ਦੀ ਉਮਰ ਦੀ ਉਮਰ ‘ਚ ਵੀ ਮਾਇਆਵਤੀ ਖੁਦ ਨੂੰ ਜਵਾਨ ਸਾਬਤ ਕਰਨਾ ਚਾਹੁੰਦੀ ਹੈ। ਇਹ ਮਾਇਆਵਤੀ ਦਾ ਬਨਾਵਟੀ ਸ਼ੌਂਕ ਹੈ। ਜ਼ਿਕਰਯੋਗ ਹੈ ਕਿ ਮਾਇਆਵਤੀ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਦੇਸ਼ ਦੇ ਸ਼ੌਂਕੀਨ ਪ੍ਰਧਾਨ ਮੰਤਰੀ ਪਹਿਲਾਂ ਖੁਦ ਨੂੰ ਚਾਹਵਾਲਾ ਅਤੇ ਹੁਣ ਚੌਕੀਦਾਰ ਕਹਿ ਕੇ ਜਨਤਾ ਨੂੰ ਬੇਵਕੂਫ ਬਣਾ ਰਹੇ ਹਨ।