ਨਵੀਂ ਦਿੱਲੀ – ਵਿਸ਼ਵ ਕ੍ਰਿਕਟ ਦੇ ਮਸ਼ਹੂਰ ਕਪਤਾਨਾਂ ‘ਚ ਸ਼ੁਮਾਰ ਰਿਕੀ ਪੌਂਟਿੰਗ ਨੇ ਰਿਸ਼ਭ ਪੰਤ ਨੂੰ ਭਾਰਤ ਦੀ ਵਿਸ਼ਵ ਕੱਪ ਟੀਮ ‘ਚ ਚੌਥੇ ਨੰਬਰ ਦੇ ਬੱਲੇਬਾਜ਼ ਦੇ ਰੂਪ ‘ਚ ਸ਼ਾਮਿਲ ਕਰਨ ਦੀ ਹਮਾਇਤ ਕੀਤੀ ਜਦ ਕਿ ਸੌਰਵ ਗਾਂਗੁਲੀ ਨੇ ਉਸ ਨੂੰ ਭਾਰਤੀ ਟੀਮ ਲਈ ਅਣਮੋਲ ਅਮਾਨਤ ਦੱਸਿਆ। ਇੰਗਲੈਂਡ ‘ਚ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਭਾਰਤੀ ਬੱਲੇਬਾਜ਼ੀ ਕ੍ਰਮ ‘ਚ ਚੌਥੇ ਨੰਬਰ ਨੂੰ ਲੈ ਕੇ ਕਾਫ਼ੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਭਾਰਤ ਕੋਲ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਕਪਤਾਨ ਵਿਰਾਟ ਕੋਹਲੀ ਦੇ ਰੂਪ ‘ਚ ਸਿਖਰ ਤਿੰਨ ‘ਤੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ ਹਨ, ਪਰ ਚੌਥਾ ਨੰਬਰ ਉਸ ਲਈ ਲਗਾਤਾਰ ਸਿਰਦਰਦ ਬਣਾ ਹੋਇਆ ਹੈ।
ਆਸਟਰੇਲੀਆ ਦੇ ਪੂਰਵ ਕਪਤਾਨ ਅਤੇ IPLL ‘ਚ ਦਿੱਲੀ ਕੈਪੀਟਲਜ਼ ਟੀਮ ਦੇ ਮੁੱਖ ਕੋਚ ਰਿਕੀ ਪੌਂਟਿੰਗ ਨੇ ਇਸ ਬਾਰੇ ‘ਚ ਪੁੱਛਣ ‘ਤੇ ਕਿਹਾ, ”ਮੈਂ ਸਿਲੈਕਟਰ ਹੁੰਦਾ ਤਾਂ ਉਸ ਨੂੰ ਵਿਸ਼ਵ ਕੱਪ ਟੀਮ ‘ਚ ਜ਼ਰੂਰ ਰੱਖਦਾ। ਚੌਥੇ ਨੰਬਰ ਲਈ ਉਸ ਤੋਂ ਬਿਹਤਰ ਖਿਡਾਰੀ ਹੋਰ ਕੋਈ ਨਹੀਂ। ਉਹ ਟੀਮ ‘ਚ ਐੱਕਸ ਫ਼ੈਕਟਰ ਬਣ ਸਕਦਾ ਹੈ।” ਪੌਂਟਿੰਗ ਨੇ ਅੱਗੇ ਕਿਹਾ, ”ਸੀਮਿਤ ਓਵਰਾਂ ‘ਚ ਭਾਰਤ ਕੋਲ ਮਹਿੰਦਰ ਸਿੰਘ ਧੋਨੀ ਵਰਗਾ ਮਹਾਨ ਖਿਡਾਰੀ ਹੈ ਅਤੇ ਇਹੀ ਵਜ੍ਹਾ ਹੈ ਕਿ ਪੰਤ ਨੂੰ ਇੱਕ ਰੈਗੂਲਰ ਦੇ ਤੌਰ ‘ਤੇ ਮੌਕੇ ਨਹੀਂ ਮਿਲਦੇ। ਟੈੱਸਟ ‘ਚ ਉਹ ਰੈਗੂਲਰ ਖੇਡ ਰਿਹਾ ਹੈ ਅਤੇ ਉਸ ਦੀ ਫ਼ੌਰਮ ਦੇਖੋ। ਅਗਲੇ ਦਸ ਸਾਲ ‘ਚ ਉਹ ਭਾਰਤੀ ਟੀਮ ਲਈ ਅਣਮੋਲ ਸਾਬਿਤ ਹੋਵੇਗਾ।”
ਗਾਂਗੁਲੀ ਨੇ ਕਿਹਾ, ”ਮੈਂ ਉਸ ਨੂੰ ਕਰੀਬ ਤੋਂ ਦੇਖ ਰਿਹਾ ਹਾਂ। ਉਹ ਕਾਫ਼ੀ ਅਨੁਸ਼ਾਸ਼ਿਤ ਹੈ ਅਤੇ ਨੈੱਟ ਅਭਿਆਸ ਦੌਰਾਨ ਵੀ ਕਾਫ਼ੀ ਮਿਹਨਤ ਕਰਦਾ ਹੈ। ਇਹ ਚੰਗੇ ਖਿਡਾਰੀ ਦੇ ਲੱਛਣ ਹਨ।”
ਚੌਥੇ ਨੰਬਰ ਬਾਰੇ ‘ਚ ਪੁੱਛਣ ‘ਤੇ ਉਸ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਵਿਰਾਟ ਨੂੰ ਇਸ ਬਾਰੇ ਰਾਏ ਦੇਣ ਦੀ ਜ਼ਰੂਰਤ ਨਹੀਂ। ਉਸ ਨੇ ਆਪਣੇ ਦਿਮਾਗ਼ ‘ਚ ਤੈਅ ਕਰ ਰੱਖਿਆ ਹੋਵੇਗਾ ਕਿ ਉਸ ਦਾ ਚੌਥੇ ਨੰਬਰ ਦਾ ਬੱਲੇਬਾਜ਼ ਕੌਣ ਹੈ। ਰਿਸ਼ਭ ਹੈ, ਅੰਬਾਤੀ ਰਾਇਡੂ ਹੈ ਅਤੇ ਚੇਤੇਸ਼ਵਰ ਪੁਜਾਰਾ ਵੀ ਔਪਸ਼ਨ ਹੋ ਸਕਦਾ ਹੈ। ‘