ਨਵੀਂ ਦਿੱਲੀ – IPL ਦਾ ਆਗ਼ਾਜ਼ 23 ਮਾਰਚ ਤੋਂ ਹੋਣ ਵਾਲਾ ਹੈ। IPL ਵਿੱਚ ਹੁਣ ਤਕ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰੌਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ IPL ਖ਼ਿਤਾਬ ਨਹੀਂ ਜਿੱਤ ਸਕੀ। ਹਰ ਕਿਸੇ ਦੀ ਨਜ਼ਰ ਇਸ ਸੀਜ਼ਨ ਵਿੱਚ ਖ਼ਾਸ ਕਰ RCB ‘ਤੇ ਰਹੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਤਿਹਾਸ ਨੂੰ ਭੁਲਾ ਕੇ ਵਿਰਾਟ ਕੋਹਲੀ ਕਿਵੇਂ ਆਪਣੀ ਟੀਮ ਨੂੰ IPL ‘ਚ ਅੱਗੇ ਲੈ ਕੇ ਜਾਂਦਾ ਹੈ।

ਦੂਜੇ ਪਾਸੇ, ਭਾਰਤ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਵਿਰਾਟ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਇੱਕ ਖ਼ਾਸ ਬਿਆਨ ਦਿੱਤਾ ਹੈ। ਗੌਤਮ ਗੰਭੀਰ ਨੇ ਪੂਰੀ ਬੇਸ਼ਰਮੀ ਨਾਲ ਵਿਰਾਟ ਕੋਹਲੀ ਦੀ ਕਪਤਾਨੀ ‘ਤੇ ਤਨਜ਼ ਕੱਸਿਆ ਹੈ ਅਤੇ ਕਿਹਾ ਕਿ ਧੋਨੀ ਅਤੇ ਰੋਹਿਤ ਸ਼ਰਮਾ ਦੀ ਕਪਤਾਨੀ ਬੈੱਸਟ ਹੈ ਅਤੇ ਕੋਹਲੀ ਦੀ ਤੁਲਨਾ ਬਤੌਰ ਕਪਤਾਨ ਇਨ੍ਹਾਂ ਦੋਵਾਂ ਧਾਕੜਾਂ ਨਾਲ ਨਹੀਂ ਹੋ ਸਕਦੀ।
ਗੰਭੀਰ ਨੇ ਖ਼ੁਦ ਦੀ ਘੱਟੀਆ ਕਾਰਗ਼ੁਜ਼ਾਰੀ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ ਕਿ ਵਿਰਾਟ ਨੇ ਹੁਣ ਤਕ IPL ਦਾ ਖ਼ਿਤਾਬ ਨਹੀਂ ਜਿੱਤਿਆ। ਗੰਭੀਰ ਨੇ ਕੋਹਲੀ ਬਾਰੇ ਅੱਗੇ ਕਿਹਾ ਕਿ ਪਿਛਲੇ 7 ਤੋਂ 8 ਸਾਲਾਂ ਤੋਂ ਉਹ ਇੱਕ ਹੀ ਫ਼੍ਰੈਂਚਾਈਜ਼ੀ ਨਾਲ ਜੁੜਿਆ ਹੋਇਆ ਹੈ, ਪਰ ਹੁਣ ਤਕ ਉਸ ਨੂੰ IPL ਦਾ ਖ਼ਿਤਾਬ ਨਹੀਂ ਦਿਵਾ ਸਕਿਆ। ਗੰਭੀਰ ਨੇ ਆਪਣੀ ਘੱਟੀਆ ਸੋਚ ਦਾ ਮੁਜ਼ਾਹਰਾ ਜਾਰੀ ਰੱਖਦੇ ਹੋਏ ਕਿਹਾ ਕਿ ਵਿਰਾਟ ਕਿਸਮਤ ਵਾਲਾ ਹੈ ਕਿ ਆਈ IPL ਵਿੱਚ ਇੱਕ ਫ਼ਲੌਪ ਕਪਤਾਨ ਸਾਬਿਤ ਹੋਣ ਤੋਂ ਬਾਅਦ ਵੀ ਫ਼੍ਰੈਂਚਾਈਜ਼ੀ ਲਗਾਤਾਰ ਉਸ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦੇ ਰਿਹਾ ਹੈ।