ਕੋਇੰਬਟੂਰ-ਸੱਤਾਧਾਰੀ ਅੰਨਾਦ੍ਰਮੁਕ (ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਾਮ) ਦੇ ਵਿਧਾਇਕ ਆਰ. ਕਨਗਰਾਜ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 64 ਸਾਲ ਸੀ। ਪਰਿਵਾਰ ‘ਚ ਉਨਾਂ ਦੀ ਪਤਨੀ, ਬੇਟੀ ਅਤੇ ਬੇਟਾ ਹਨ। ਰਿਪੋਰਟ ਮੁਤਾਬਕ ਜ਼ਿਲੇ ‘ਚ ਸੁਲੂਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ (ਐੱਮ. ਐੱਲ. ਏ) ਕਾਨਗਰਾਜ ਅੱਜ ਸਵੇਰੇ ਜਦੋਂ ਅਖਬਾਰ ਪੜ੍ਹ ਰਹੇ ਸੀ ਤਾਂ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਡਾਕਟਰੀ ਜਾਂਚ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।