ਨਸੀਰੂਦੀਨ ਸ਼ਾਹ ਸੁਪਰਹਿੱਟ ਫ਼ਿਲਮ ਜਾਨੇ ਭੀ ਦੋ ਯਾਰ ਦੇ ਸੀਕੁਲ ‘ਚ ਕੰਮ ਕਰੇਗਾ। 1983 ‘ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਨਿਰਦੇਸ਼ਨ ਕੁੰਦਨ ਸ਼ਾਹ ਨੇ ਕੀਤਾ ਸੀ। ਦਰਸ਼ਕਾਂ ਨੇ ਇਹ ਫ਼ਿਲਮ ਕਾਫ਼ੀ ਪਸੰਦ ਕੀਤੀ ਸੀ। ਇਸ ‘ਚ ਨਸੀਰੂਦੀਨ ਸ਼ਾਹ ਅਤੇ ਰਵੀ ਬਾਸਵਾਨੀ ਨੇ ਸੰਘਰਸ਼ ਕਰ ਰਹੇ ਦੋ ਫ਼ੋਟੋਗ੍ਰਾਫ਼ਰਜ਼ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ਦੇ ਅਖ਼ੀਰ ‘ਚ ਦਿਖਾਇਆ ਗਿਆ ਸੀ ਕਿ ਇਨ੍ਹਾਂ ਦੋਹਾਂ ਨੂੰ ਇੱਕ ਝੂਠੇ ਕੇਸ ‘ਚ ਫ਼ਸਾ ਦਿੱਤਾ ਜਾਂਦਾ ਹੈ।
ਫ਼ਿਲਮ ਦੇ ਸੀਕੁਅਲ ‘ਚ ਦੋਵਾਂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੀ ਕਹਾਣੀ ਨੂੰ ਅੱਗੇ ਵਧਾਇਆ ਜਾਵੇਗਾ। ਫ਼ਿਲਮ ਦਾ ਪਹਿਲਾ ਭਾਗ ਜਿੱਥੇ ਖ਼ਤਮ ਹੁੰਦਾ ਹੈ। ਉੱਥੋਂ ਇਸ ਦੇ ਦੂਜੇ ਭਾਗ ਦੀ ਸ਼ੁਰੂਆਤ ਹੋਵੇਗੀ। ਫ਼ਿਲਮ ‘ਚ ਪੰਕਜ ਕਪੂਰ ਅਤੇ ਓਮ ਪੁਰੀ ਦੀ ਅਦਾਕਾਰੀ ਵੀ ਦੇਖਣ ਵਾਲੀ ਸੀ। ਫ਼ਿਲਮ ਦਾ ਨਿਰਮਾਣ ਰਣਜੀਤ ਕਪੂਰ ਨੇ ਕੀਤਾ ਸੀ।