ਨਵਾਜ਼ ਦਾ ਕਹਿਣਾ ਹੈ ਕਿ ਉਸ ਨੂੰ ਰੋਮੈਂਟਿਕ ਫ਼ਿਲਮਾਂ ਕਰਨੀਆਂ ਜ਼ਿਆਦਾ ਪਸੰਦ ਹਨ ਪਰ ਸਿਰਫ਼ ਤਾਂ ਹੀ ਜੇ ਉਹ ਸੱਚੀ ਪ੍ਰੇਮ ਕਹਾਣੀ ‘ਤੇ ਆਧਾਰਿਤ ਹੋਣ …
ਬੌਲੀਵੁਡ ‘ਚ ਆਪਣੇ ਗੰਭੀਰ ਅਭਿਨੈ ਲਈ ਮਸ਼ਹੂਰ ਨਵਾਜ਼ਉਦੀਨ ਸਿਦੀਕੀ ਦਾ ਕਹਿਣਾ ਹੈ ਕਿ ਉਸ ਨੂੰ ਪਿਆਰ ‘ਤੇ ਆਧਾਰਿਤ ਰੋਮੈਂਟਿਕ ਫ਼ਿਲਮਾਂ ਕਰਨੀਆਂ ਚੰਗੀਆਂ ਲਗਦੀਆਂ ਹਨ। ਨਵਾਜ਼ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਫ਼ੋਟੋਗ੍ਰਾਫ਼ ਦੀ ਪ੍ਰਮੋਸ਼ਨ ‘ਚ ਰੁੱਝਾ ਹੋਇਆ ਹੈ। ਇਸੇ ਦੌਰਾਨ ਇੱਕ ਪ੍ਰੋਗਰਾਮ ‘ਚ ਉਸ ਨੇ ਕਿਹਾ ਕਿ ਉਸ ਨੂੰ ਲਵ ਸਟੋਰੀਜ਼ ਕਰਨ ‘ਚ ਮਜ਼ਾ ਆਉਾਂਦਾਹੈ, ਪਰ ਉਹ ਅਸਲ ਪ੍ਰੇਮ ਕਹਾਣੀਆਂ ‘ਤੇ ਆਧਾਰਿਤ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦਾ ਹੈ। ਨਵਾਜ਼ ਨੇ ਕਿਹਾ, ”ਬੌਲੀਵੁਡ ‘ਚ ਦਿਖਾਈਆਂ ਜਾਣ ਵਾਲੀਆਂ ਜ਼ਿਆਦਾਤਰ ਪ੍ਰੇਮ ਕਹਾਣੀਆਂ ਨਕਲੀ ਹੁੰਦੀਆਂ ਹਨ। ਫ਼ਿਲਮਾਂ ‘ਚ ਅਚਾਨਕ ਹੀ ਪਿਆਰ ਦਿਖਾ ਦਿੱਤਾ ਜਾਂਦਾ ਹੈ ਅਤੇ ਅਚਾਨਕ ਹੀ ਗਾਣੇ ਵੱਜਣ ਲੱਗਦੇ ਹਨ ਅਤੇ ਲੋਕ ਨੱਚਣ ਲੱਗਦੇ ਹਨ। ਜਦਕਿ ਅਸਲ ਜ਼ਿੰਦਗੀ ‘ਚ ਪਿਆਰ ਅਜਿਹਾ ਨਹੀਂ ਹੁੰਦਾ ਹੈ।”
ਨਵਾਜ਼ ਦਾ ਕਹਿਣਾ ਹੈ ਕਿ ਅਸੀਂ ਲੋਕ ਫ਼ਿਲਮਾਂ ‘ਚ ਉਹ ਚੀਜ਼ਾਂ ਦਿਖਾਉਾਂਦੇ ਹਾਂ ਜੋ ਦਿਲਚਸਪ ਹੋਣ, ਜਿਨ੍ਹਾਂ ‘ਚ ਥੋੜ੍ਹਾ-ਬਹੁਤ ਡਰਾਮਾ ਹੋਵੇ। ਫ਼ਿਲਮ ਫ਼ੋਟੋਗ੍ਰਾਫ਼ ‘ਚ ਉਹ ਡਰਾਮਾ ਨਹੀਂ। ਕੁੜੀ ਅਤੇ ਮੁੰਡੇ ਦੀ ਜ਼ਿੰਦਗੀ ‘ਚ ਇੱਕ ਦੌਰ ਸਧਾਰਨ ਜ਼ਿੰਦਗੀ ਦਾ ਵੀ ਆਉਾਂਦਾ ਹੈ। ਫ਼ੋਟੋਗ੍ਰਾਫ਼ ਵਰਗੀ ਫ਼ਿਲਮ ਉਸ ਨੂੰ ਤਸੱਲੀ ਦਿੰਦੀ ਹੈ ਅਤੇ ਉਹ ਅੱਗੇ ਵੀ ਅਜਿਹੀਆਂ ਫ਼ਿਲਮਾਂ ਦਾ ਹਿੱਸਾ ਬਣਦਾ ਰਹਿਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਨਵਾਜ਼ ਦੀ ਫ਼ਿਲਮ ਫ਼ੋਟੋਗ੍ਰਾਫ਼ ਇੱਕ ਫ਼ੋਟੋਗ੍ਰਾਫ਼ਰ ਦੀ ਜ਼ਿੰਦਗੀ ‘ਤੇ ਆਧਾਰਿਤ ਹੈ ਜਿਸ ‘ਚ ਉਸ ਦੀ ਮੁੱਖ ਭੂਮਿਕਾ ਹੈ। ਨਵਾਜ਼ ਨੇ ਇਹ ਵੀ ਦੱਸਿਆ ਕਿ ਵੈਸੇ ਅਸਲ ਜ਼ਿੰਦਗੀ ‘ਚ ਉਹ ਇੱਕ ਚੰਗਾ ਫ਼ੋਟੋਗ੍ਰਾਫ਼ਰ ਨਹੀਂ।
ਇਮਰਾਨ ਨੇ ਅੱਜ ਵੀ ਆਪਣੇ ਬਚਪਨ ਦੀਆਂ ਉਹ ਤਸਵੀਰਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੋ ਉਸ ਨੇ ਆਪਣੇ ਪਰਿਵਾਰ ਨਾਲ ਖਿੱਚਵਾਈਆਂ ਸਨ। ਇਸ ਫ਼ਿਲਮ ‘ਚ ਨਵਾਜ਼ ਨਾਲ ਸਾਨਿਆ ਮਲਹੋਤਰਾ ਵੀ ਨਜ਼ਰ ਆਵੇਗੀ। ਇਸ ਤੋਂ ਬਾਅਦ ਨਵਾਜ਼ ਫ਼ਿਲਮ ਬੋਲੇ ਚੂੜੀਆਂ ‘ਚ ਸੋਨਾਕਸ਼ੀ ਸਿਨਹਾ ਨਾਲ ਅਦਾਕਾਰੀ ਦਿਖਾਉਂਦਾ ਨਜ਼ਰ ਆਵੇਗਾ। ਇਸ ਤੋਂ ਇਲਾਵਾ ਉਹ ਫ਼ਿਲਮ ਰਾਤ ਅਕੇਲੀ ਹੈ ‘ਚ ਇੱਕ ਜਾਂਚ ਅਧਿਕਾਰੀ ਦੀ ਭੂਮਿਕਾ ਨਿਭਾਏਗਾ। ਇਸ ‘ਚ ਉਸ ਨਾਲ ਰਾਧਿਕਾ ਆਪਟੇ ਵੀ ਅਹਿਮ ਕਿਰਦਾਰ ਨਿਭਾਏਗੀ। ਇਨ੍ਹਾਂ ਦੋਹਾਂ ਦੀ ਜੋੜੀ ਪਹਿਲਾਂ ਵੀ ਬਦਲਾਪੁਰ ਅਤੇ ਮਾਂਝੀ ਦਾ ਮਾਉਂਟੇਨ ਮੈਨ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।