ਹਾਲ ਹੀ ‘ਚ ਇਮਰਾਨ ਨੇ ਕਿਹਾ ਕਿ ਮੂਰਖਾਂ ਨਾਲ ਭਰੇ ਬੌਲੀਵੁਡ ‘ਚ ਕੁੱਝ ਹੀ ਨਿਰਮਾਤਾ ਅਤੇ ਨਿਰਦੇਸ਼ਕ ਅਜਿਹੇ ਹਨ ਜੋ ਬਾਕੀਆਂ ਨਾਲੋਂ ਕੁੱਝ ਵੱਖਰਾ ਕਰਨ ਤੋਂ ਨਹੀਂ ਡਰਦੇ ਹਨ। ਇਸ ਲਈ ਅਦਾਕਾਰਾਂ ਲਈ ਸਮਝਦਾਰ ਬਣਨਾ ਮੁਸ਼ਕਿਲ ਹੁੰਦਾ ਜਾ ਰਿਹੈ …
ਅਦਾਕਾਰ ਇਮਰਾਨ ਹਾਸ਼ਮੀ ਨੂੰ ਲਗਦਾ ਹੈ ਕਿ ਬੌਲੀਵੁਡ ‘ਚ ਮੂਰਖਤਾ ਦੇ ਸਿਰ ‘ਤੇ ਜ਼ਿਆਦਾ ਸਮੇਂ ਤਕ ਟਿਕ ਕੇ ਰਿਹਾ ਜਾ ਸਕਦਾ ਹੈ। ਇਮਰਾਨ ਨੇ ਸ਼ਿੰਘਾਈ, ਘਨਚੱਕਰ, ਏਕ ਥੀ ਡਾਇਨ ਵਰਗੀਆਂ ਫ਼ਿਲਮਾਂ ਜ਼ਰੀਏ ਬੌਲੀਵੁਡ ‘ਚ ਬਣੇ ਆਪਣੇ ਅਕਸ ਨੂੰ ਬਲਦ ਲਿਆ ਹੈ। ਉਸ ਨੂੰ ਲਗਦਾ ਹੈ ਕਿ ਇਸ ਇੰਡਸਟਰੀ ‘ਚ ਮੂਰਖਤਾ ਦੇ ਦਮ ‘ਤੇ ਲੰਬੇ ਸਮੇਂ ਤਕ ਰਾਜ ਕੀਤਾ ਜਾ ਸਕਦਾ ਹੈ। ਹਾਲ ਹੀ ‘ਚ ਇਮਰਾਨ ਨੇ ਕਿਹਾ ਕਿ ਮੂਰਖਾਂ ਨਾਲ ਭਰੇ ਬੌਲੀਵੁਡ ‘ਚ ਕੁੱਝ ਹੀ ਨਿਰਮਾਤਾ ਅਤੇ ਨਿਰਦੇਸ਼ਕ ਹਨ ਜੋ ਬਾਕੀਆਂ ਨਾਲੋਂ ਕੁੱਝ ਵੱਖਰਾ ਕਰਨ ਤੋਂ ਨਹੀਂ ਡਰਦੇ ਹਨ। ਇਸ ਲਈ ਅਦਾਕਾਰਾਂ ਲਈ ਸਮਝਦਾਰ ਬਣਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।
”ਬਹੁਤ ਘੱਟ ਲੋਕ ਲਕੀਰ ਤੋਂ ਹਟ ਕੇ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਪਹਿਲਾਂ ਅਜਿਹਾ ਨਹੀਂ ਸੀ ਹੁੰਦਾ। ਅਜੋਕੇ ਦੌਰ ‘ਚ ਸਮਝਦਾਰ ਐਕਟਰ ਹੋਣਾ ਮੁਸ਼ਕਿਲ ਹੈ। ਇਥੇ ਮੂਰਖਤਾ ਦੇ ਦਮ ‘ਤੇ ਲੰਬੇ ਸਮੇਂ ਤਕ ਟਿਕਿਆ ਜਾ ਸਕਦਾ ਹੈ। ਦਰਸ਼ਕ ਸਮਝਦਾਰ ਹਨ, ਪਰ ਅਜਿਹੇ ਨਿਰਮਾਤਾ ਅਤੇ ਨਿਰਦੇਸ਼ਕ ਜ਼ਿਆਦਾ ਨਹੀਂ ਜੋ ਰਿਸਕ ਲੈਣ ਦਾ ਦਮ ਰੱਖਦੇ ਹੋਣ।”
ਜ਼ਿਕਰਯੋਗ ਹੈ ਕਿ ਇਮਰਾਨ ਹਾਸ਼ਮੀ ਦਾ ਕਰੀਅਰ ਗ੍ਰਾਫ਼ ਕੁੱਝ ਸਮੇਂ ਤੋਂ ਬਹੁਤਾ ਉੱਚਾ ਨਹੀਂ ਗਿਆ। ਇਸ ਸਾਲ ਦੇ ਸ਼ੁਰੂ ਵਿੱਚ ਉਸ ਦੀ ਫ਼ਿਲਮ ਵਾਏ ਚੀਟ ਇੰਡੀਆ ਰਿਲੀਜ਼ ਹੋਈ ਸੀ। ਇਸ ‘ਚ ਉਸ ਨੇ ਇੱਕ ਅਜਿਹੇ ਅਧਿਆਪਕ ਦੀ ਭੂਮਿਕਾ ਨਿਭਾਈ ਸੀ ਜੋ ਅਮੀਰ ਬੱਚਿਆਂ ਤੋਂ ਪੈਸੇ ਲੈ ਕੇ ਗ਼ਰੀਬ ਬੱਚਿਆਂ ਕੋਲੋਂ ਉਨ੍ਹਾਂ ਦੇ ਪੇਪਰ ਦਿਵਾਉਾਂਦਾ ਸੀ। ਇਸ ਤਰ੍ਹਾਂ ਅਮੀਰ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋ ਜਾਂਦੇ ਸਨ। ਇਹ ਫ਼ਿਲਮ ਭਾਰਤ ਦੀ ਪ੍ਰੀਖਿਆ ਪ੍ਰਣਾਲੀ ‘ਤੇ ਆਧਾਰਿਤ ਸੀ। ਫ਼ਿਲਮ ਦਾ ਨਾਂ ਵੀ ਐਨ ਮੌਕੇ ‘ਤੇ ਬਦਲ ਦਿੱਤਾ ਗਿਆ ਸੀ, ਪਰ ਫ਼ਿਰ ਵੀ ਇਹ ਫ਼ਿਲਮ ਬਹੁਤਾ ਚੰਗਾ ਪ੍ਰਦਰਸ਼ਨ ਨਾ ਕਰ ਸਕੀ। ਇਸ ਤੋਂ ਪਹਿਲਾਂ ਇਮਰਾਨ ਦੀਆਂ ਜੋ ਦੋ-ਤਿੰਨ ਫ਼ਿਲਮਾਂ ਆਈਆਂ ਸਨ ਉਹ ਵੀ ਪਰਦੇ ‘ਤੇ ਬਹੁਤੀ ਸਫ਼ਲਤਾ ਪ੍ਰਾਪਤ ਕਰਨ ‘ਚ ਨਾਕਾਮ ਰਹੀਆਂ।