ਸੰਜੇ ਲੀਲਾ ਭੰਸਾਲੀ ਛੇਤੀ ਹੀ ਸਲਮਾਨ ਖ਼ਾਨ ਨੂੰ ਲੈ ਕੇ ਇੱਕ ਫ਼ਿਲਮ ਬਣਾਏਗਾ ਜਿਸ ‘ਚ ਪ੍ਰਿਅੰਕਾ ਚੋਪੜਾ ਵੀ ਨਜ਼ਰ ਆ ਸਕਦੀ ਹੈ …
ਬਹੁਤ ਜਲਦ ਪ੍ਰਿਅੰਕਾ ਚੋਪੜਾ ਫ਼ਿਲਮ ਦਾ ਸਕਾਈ ਇਜ਼ ਪਿੰਕ ਨਾਲ ਤਿੰਨ ਸਾਲ ਦੀ ਬ੍ਰੇਕ ਮਗਰੋਂ ਬੌਲੀਵੁਡ ‘ਚ ਵਾਪਸੀ ਕਰਨ ਜਾ ਰਹੀ ਹੈ …
ਅਦਾਕਾਰਾ ਪ੍ਰਿਅੰਕਾ ਚੋਪੜਾ ਇੱਕ ਵਾਰ ਫ਼ਿਰ ਦਬੰਗ ਸਟਾਰ ਸਲਮਾਨ ਖ਼ਾਨ ਨਾਲ ਫ਼ਿਲਮ ਕਰ ਸਕਦੀ ਹੈ। ਪ੍ਰਿਅੰਕਾ ਚੋਪੜਾ ਅਤੇ ਸਲਮਾਨ ਨੇ ਸੁਪਰਹਿੱਟ ਫ਼ਿਲਮ ਮੁਝ ਸੇ ਸ਼ਾਦੀ ਕਰੋਗੀ ‘ਚ ਇਕੱਠਿਆਂ ਕੰਮ ਕੀਤਾ ਸੀ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਅਕਸ਼ੇ ਕੁਮਾਰ ਨੇ ਵੀ ਅਹਿਮ ਕਿਰਦਾਰ ਨਿਭਾਇਆ ਸੀ। ਇਹ ਕੌਮੇਡੀ ਫ਼ਿਲਮ ਹਿੱਟ ਸਾਬਿਤ ਹੋਈ ਸੀ। ਵੈਸੇ ਪਿਛਲੇ ਸਾਲ ਪ੍ਰਿਅੰਕਾ ਸਲਮਾਨ ਨਾਲ ਫ਼ਿਲਮ ਭਾਰਤ ‘ਚ ਵੀ ਕੰਮ ਕਰਨ ਵਾਲੀ ਸੀ, ਪਰ ਉਸ ਨੇ ਬਿਲਕੁਲ ਮੌਕੇ ‘ਤੇ ਇਹ ਫ਼ਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਹ ਦੋਵੇਂ ਸਿਤਾਰੇ ਇੱਕ ਵਾਰ ਫ਼ਿਰ ਇਕੱਠੇ ਨਜ਼ਰ ਆ ਸਕਦੇ ਹਨ।
ਜਾਣਕਾਰੀ ਮੁਤਾਬਿਕ ਸੰਜੇ ਲੀਲਾ ਭੰਸਾਲੀ ਨੇ ਆਪਣੀ ਅਗਲੀ ਫ਼ਿਲਮ ਲਈ ਇਨ੍ਹਾਂ ਦੋਹਾਂ ਨੂੰ ਅਪ੍ਰੋਚ ਕੀਤਾ ਹੈ। ਹਾਲ ਹੀ ‘ਚ ਫ਼ਿਲਮਸਾਜ਼ ਕਰਨ ਜੌਹਰ ਦੇ TV ਸ਼ੋਅ ਕੌਫ਼ੀ ਵਿਦ ਕਰਨ-6 ‘ਚ ਜਦੋਂ ਪ੍ਰਿਅੰਕਾ ਨੂੰ ਪੁੱਛਿਆ ਗਿਆ ਸੀ ਕਿ ਭੰਸਾਲੀ ਅਤੇ ਵਿਸ਼ਾਲ ਭਾਰਦਵਾਜ ‘ਚੋਂ ਉਹ ਕਿਹੜੇ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਉਸ ਨੇ ਕਿਹਾ ਕਿ ਉਹ ਫ਼ਿਲਮਾਂ ਨੂੰ ਲੈ ਕੇ ਦੋਹਾਂ ਨਿਰਦੇਸ਼ਕਾਂ ਦੇ ਸੰਪਰਕ ‘ਚ ਹੈ। ਪ੍ਰਿਅੰਕਾ ਦੇ ਇਸ ਬਿਆਨ ਤੋਂ ਬਾਅਦ ਪਤਾ ਲੱਗਾ ਹੈ ਕਿ ਭੰਸਾਲੀ ਦੀ ਸਲਮਾਨ ਨਾਲ ਆਉਣ ਵਾਲੀ ਫ਼ਿਲਮ ‘ਚ ਪ੍ਰਿਅੰਕਾ ਚੋਪੜਾ ਨਜ਼ਰ ਆ ਸਕਦੀ ਹੈ ਪਰ ਅਜੇ ਤਕ ਇਸ ਗੱਲ ਦੀ ਪੁਸ਼ਟੀ ਨਾ ਤਾਂ ਪ੍ਰਿਅੰਕਾ ਨੇ ਕੀਤੀ ਹੈ ਅਤੇ ਨਾ ਹੀ ਭੰਸਾਲੀ ਨੇ।
ਵੈਸੇ ਇੰਡਸਟਰੀ ‘ਚ ਇਹ ਵੀ ਚਰਚਾ ਹੈ ਕਿ ਭੰਸਾਲੀ ਆਪਣੀ ਇਸ ਫ਼ਿਲਮ ‘ਚ ਦੀਪਿਕਾ ਪਾਦੁਕੋਣ ਨੂੰ ਲੈਣਾ ਚਾਹੁੰਦਾ ਹੈ। ਉਸ ਦਾ ਮੰਨਣਾ ਹੈ ਕਿ ਸਲਮਾਨ ਅਤੇ ਦੀਪਿਕਾ ਨੇ ਹੁਣ ਤਕ ਕੋਈ ਫ਼ਿਲਮ ਇਕੱਠਿਆਂ ਨਹੀਂ ਕੀਤੀ ਇਸ ਲਈ ਦਰਸ਼ਕ ਇਸ ਨਵੀਂ ਜੋੜੀ ਨੂੰ ਪਸੰਦ ਕਰਨਗੇ। ਖ਼ੈਰ ਇਹ ਬਹੁਤ ਜਲਦ ਫ਼ਾਈਨਲ ਹੋ ਜਾਵੇਗਾ ਕਿ ਸਲਮਾਨ ਨਾਲ ਪ੍ਰਿਅੰਕਾ ਚੋਪੜਾ ਜੋੜੀ ਬਣਾਏਗੀ ਜਾਂ ਫ਼ਿਰ ਦੀਪਿਕਾ ਪਾਦੁਕੋਣ।