ਸ਼੍ਰੀਨਗਰ-ਅੱਜ ਦੇਸ਼ ਭਰ ਦੇ ਲੋਕ ਹੋਲੀ ਦੇ ਰੰਗਾਂ ‘ਚ ਡੁੱਬੇ ਹੋਏ ਹਨ ਪਰ ਪਾਕਿਸਤਾਨੀ ਖੁਸ਼ੀ ਦੇ ਇਸ ਮੌਕੇ ‘ਚ ਵੀ ਰੋੜੇ ਬਣ ਰਹੇ ਹਨ। ਅੱਜ ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਕੰਟਰੋਲ ਰੇਖਾ ( ਐੱਲ ਓ ਸੀ) ‘ਤੇ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ‘ਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਹੈ।
ਰਿਪੋਰਟ ਮੁਤਾਬਕ ਅੱਜ ਭਾਵ ਵੀਰਵਾਰ ਨੂੰ ਪਾਕਿਸਤਾਨ ਫੌਜ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਸੁੰਦਰਬਨੀ ਸੈਕਟਰ ਦੇ ਕੇਰੀ ਇਲਾਕੇ ‘ਚ ਭਾਰੀ ਗੋਲੀਬਾਰੀ ਕੀਤੀ ਅਤੇ ਮੋਰਟਾਰ ਵੀ ਸੁੱਟੇ , ਜਿਸ ‘ਚ ਫੌਜੀ ਰਾਈਫਲਮੈਨ ਯਸ਼ ਪਾਲ (24 ਸਾਲ) ਸ਼ਹੀਦ ਹੋ ਗਿਆ।