ਮੁੰਬਈ-ਸ਼ਿਵਸੈਨਾ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਰਾਕਾਂਪਾ (ਰਾਸ਼ਟਰੀ ਕਾਂਗਰਸ ਪਾਰਟੀ) ਮੁਖੀ ਸ਼ਰਦ ਪਵਾਰ ਅਤੇ ਬਸਪਾ ਮੁਖੀ ਮਾਇਆਵਤੀ ਦਾ ਲੋਕ ਸਭਾ ਚੋਣਾਂ ਨਾ ਲੜਨਾ ਰਾਜਗ (ਐੱਨ. ਡੀ. ਏ) ਦੀ ਜਿੱਤ ਦੀ ਸਪੱਸ਼ਟ ਨਿਸ਼ਾਨੀ ਹੈ। ਪਾਰਟੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ‘ਚ ਸਪਾ-ਬਸਪਾ ਗਠਜੋੜ ਦੀ ਖੇਡ ਵਿਗਾੜ ਦੇਵੇਗੀ, ਕਿਉਂਕਿ ਕਾਂਗਰਸ ਅਤੇ ਮਾਇਆਵਤੀ ਦਾ ਵੋਟ ਬੈਂਕ ਇਕ ਹੀ ਹੈ। ਰਾਜਗ ਦੇ ਸਹਿਯੋਗੀ ਸ਼ਿਵਸੈਨਾ ਨੇ ਆਪਣੇ ਮੁੱਖ ਰਸਾਲੇ ‘ਸਾਮਨਾ’ ‘ਚ ਇਕ ਸੰਪਾਦਕੀ ‘ਚ ਕਿਹਾ ਹੈ ਕਿ ਪਵਾਰ ਅਤੇ ਮਾਇਆਵਤੀ ਦੀ ਚੋਣ ਨਾ ਲੜਨਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਦੇ ਰੂਪ ‘ਚ ਜਿੱਤ ਕੇ ਵਾਪਸ ਆਉਣ ਦਾ ਰਸਤਾ ਸਾਫ ਹੈ। ਸੰਪਾਦਕੀ ‘ਚ ਕਿਹਾ ਗਿਆ ਹੈ ਕਿ ”ਸ਼ਰਦ ਪਵਾਰ ਨਾਲ ਮਾਇਆਵਤੀ ਨੇ ਵੀ ਲੋਕ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹਨ।”
ਮਾਇਆਵਤੀ ਦਾ ਹਵਾਲਾ ਦਿੰਦੇ ਹੋਏ ਸ਼ਿਵਸੈਨਾ ਨੇ ਕਿਹਾ ਹੈ ਕਿ ਉਹ ਦੇਸ਼ ਭਰ ‘ਚ ਆਪਣੀ ਸੀਟ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਨੇ ਚੋਣ ਨਾ ਲੜਨ ਦਾ ਫੈਸਲਾ ਲਿਆ ਹੈ। ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਬਸਪਾ ਦੀ ਮੌਜੂਦਗੀ ਸਿਰਫ ਉਤਰ ਪ੍ਰਦੇਸ਼ ‘ਚ ਹੈ ਅਤੇ ਚੋਣ ਨਾ ਲੜਨ ਦੇ ਫੈਸਲੇ ਦਾ ਮਤਲਬ ਹੈ ਕਿ ਉਹ ਚੋਣਾਂ ਨਾ ਲੜਨ ਤੋਂ ਭੱਜ ਰਹੀ ਹੈ।
‘ਸਾਮਨਾ’ ‘ਚ ਦਾਅਵਾ ਕੀਤਾ ਗਿਆ ਹੈ ਕਿ ਪਵਾਰ ਨੇ ਵੀ ‘ਮਾਢਾ’ ਲੋਕ ਸਭਾ ਸੀਟ ਤੋਂ ਇਸ ਤਰ੍ਹਾਂ ਭੱਜਣ ਦਾ ਰਸਤਾ ਚੁਣਿਆ ਹੈ। ਰਾਕਾਂਪਾ ਮੁਖੀ ‘ਤੇ ਨਿਸ਼ਾਨਾ ਸਾਧਦੇ ਹੋਏ ਸ਼ਿਵਸੈਨਾ ਨੇ ਕਿਹਾ ਹੈ ਕਿ ਪਵਾਰ ਪੂਰੇ ਵਿਰੋਧੀ ਧਿਰ ਨੂੰ ਇੱਕ ਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਆਪਣੇ ਪਰਿਵਾਰ ਅਤੇ ਪਾਰਟੀ ਮੈਂਬਰਾਂ ਨੂੰ ਇਕ-ਜੁੱਟ ਨਹੀਂ ਕਰ ਸਕੇ। ਸ਼ਿਵਸੈਨਾ ਨੇ ਵਿਅੰਗਤਾਮਕ ਤਰੀਕੇ ਨਾਲ ਕਿਹਾ, ”ਰਣਜੀਤ ਸਿੰਘ ਮੋਹੀਤੇ ਪਾਟਿਲ ਦਾ ਰਾਕਾਂਪਾ ਛੱਡਣ ਅਤੇ ਭਾਜਪਾ ‘ਚ ਸ਼ਾਮਿਲ ਹੋਣ ਦਾ ਫੈਸਲਾ ਪਵਾਰ ਲਈ ਵੱਡਾ ਝਟਕਾ ਹੈ।”
ਪ੍ਰਿਯੰਕਾ ਗਾਂਧੀ ਵਾਡਰਾ ‘ਤੇ ਪਾਰਟੀ ਨੇ ਕਿਹਾ, ” ਸਾਲ 2004 ‘ਚ ਦਲਿਤ ਅਤੇ ਯਾਦਵਾਂ ਨੇ ਮੋਦੀ ਲਈ ਕਾਫੀ ਗਿਣਤੀ ‘ਚ ਵੋਟ ਦਿੱਤੇ ਸਨ ਅਤੇ ਮਾਇਆਵਤੀ ਦਾ ਇਕ ਵੀ ਉਮੀਦਵਾਰ ਜਿੱਤ ਨਹੀਂ ਸਕਿਆ। ਇਹ ਡਰ ਉਨ੍ਹਾਂ ਨੂੰ ਅੱਜ ਵੀ ਸਤਾਉਂਦਾ ਹੈ। ਪ੍ਰਿਯੰਕਾ ਦੀ ‘ ਸੈਰ-ਸਪਾਟਾ ‘ ਯਾਤਰਾ ਨੂੰ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ ਅਤੇ ਮਾਇਆਵਤੀ ਨੂੰ ਡਰ ਹੈ ਕਿ ਉਹ ਜਿੱਥੋਂ ਵੀ ਲੜਨ ਦਾ ਫੈਸਲਾ ਕਰੇਗੀ, ਉੱਥੇ ਕਾਂਗਰਸ ਨੇਤਾ ਉਸਨੂੰ ਹਰਾ ਨਾ ਦੇਣ।” ਸੰਪਾਦਕੀ ‘ਚ ਦਾਅਵਾ ਕੀਤਾ ਗਿਆ ਹੈ ਕਿ ਮਾਇਆਵਤੀ ਨੂੰ ਸਭ ਤੋਂ ਜ਼ਿਆਦਾ ਡਰ ਕਾਂਗਰਸ ਤੋਂ ਹੀ ਹੈ, ਨਾ ਕਿ ਭਾਜਪਾ ਤੋਂ ਅਤੇ ਇਹੀ ਕਾਰਨ ਹੈ ਕਿ ਪ੍ਰਿਯੰਕਾ ਦੇ ਸਰਗਰਮ ਰਾਜਨੀਤੀ ‘ਚ ਆਉਣ ਕਾਰਨ ਉਹ ਚੋਣਾਂ ਨਹੀ ਲੜ ਰਹੀ ਹੈ।
ਸ਼ਿਵਸੈਨਾ ਨੇ ਕਿਹਾ, ”ਨਾ ਸ਼ਰਦ ਪਵਾਰ ਅਤੇ ਨਾ ਹੀ ਮਾਇਆਵਤੀ ਚੋਣ ਲੜ ਰਹੀ ਹੈ। ਅੰਤ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਦੋ ਲੋਕ ਹੁਣ ਦਾਅਵੇਦਾਰ ਨਹੀਂ ਰਹੇ। ਇਸ ਤੋਂ ਰਾਜਗ ਦੀ ਤਾਕਤ ਸਾਬਿਤ ਹੁੰਦੀ ਹੈ।”