ਲਖਨਊ- ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਯੂ. ਪੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਸਪਾ-ਬਸਪਾ ਗਠਜੋੜ ਤਹਿਤ 38 ਸੀਟਾਂ ‘ਤੇ ਚੋਣਾਂ ਲੜਨ ਰਹੀ ਬਸਪਾ ਨੇ ਆਪਣੇ 11 ਉਮੀਦਵਾਰਾਂ ਦੇ ਨਾਵਾਂ ਬਾਰੇ ਐਲਾਨ ਕਰ ਦਿੱਤਾ ਹੈ।
ਸਾਹਰਨਪੁਰ ਤੋਂ ਪਾਰਟੀ ਨੇ ਹਾਜੀ ਪਜਲੁਰਾਹਮੈਨ ਨੂੰ ਟਿਕਟ ਦਿੱਤਾ ਪਰ ਅਮਰੋਹਾ ਤੋਂ ਕੁੰਵਰ ਦਾਨਿਸ਼ ਅਲੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਬਿਜਨੌਰ ਤੋਂ ਮਲੂਕ ਨਾਗਰ, ਨਗੀਨਾ ਤੋਂ ਗਿਨੀਸ਼ ਚੰਦ, ਮੇਰਠ ਤੋਂ ਹਾਜੀ ਮੁਹੰਮਦ ਯਾਕੂਬ, ਬੁਲੰਦਸ਼ਹਿਰ ਤੋਂ ਯੋਗੇਸ਼ ਵਰਮਾ, ਅਲੀਗੜ੍ਹ ਤੋਂ ਅਜੀਤ ਬਾਲਿਆਨ, ਆਗਰਾ ਤੋਂ ਮਨੋਜ ਕੁਮਾਰ ਸੋਨੀ, ਫਤਿਹਪੁਰ ਸੀਕਰੀ ਤੋਂ ਰਾਜਵੀਰ ਸਿੰਘ ਅਤੇ ਆਂਵਲਾ ਤੋਂ ਰੂਚੀ ਵੀਰਾ ਨੂੰ ਟਿਕਟ ਦਿੱਤੀ ਗਈ ਹੈ।