ਮੁਕਤਸਰ : ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਵੱਖਰਾ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਲੀਡਰਾਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਬਾਦਲ ਨੇ ਟਕਸਦਾਲੀਆਂ ਦੀ ਪਰਿਭਾਸ਼ਾ ਦੱਸਦੇ ਹੋਏ ਕਿਹਾ ਕਿ ਮਾਂ ਪਾਰਟੀ ਨੂੰ ਔਖੇ ਸਮੇਂ ‘ਚ ਛੱਡਣ ਵਾਲੇ ਲੀਡਰ ਕਦੇ ਵੀ ਟਕਸਾਲੀ ਨਹੀਂ ਹੁੰਦੇ। ਐੱਸ. ਆਈ. ਟੀ. ‘ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਵਰਕਰਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਹੀ ਹੈ। ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਵੀ ਐੱਸ.ਆਈ.ਟੀ. ਬੇਵਜ੍ਹਾ ਵਾਰ-ਵਾਰ ਪੁੱਛਗਿੱਛ ਕਰ ਰਹੀ ਹੈ।
ਅਕਾਲੀ ਦਲ ‘ਚ ਪਈ ਫੁੱਟ ਨੂੰ ਲੋਕ ਸਭਾ ਚੋਣਾਂ ਦੌਰਾਨ ਮਹਿਸੂਸ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਸੁਖਬੀਰ ਬਾਦਲ ਵਲੋਂ ਸੁਖਦੇਵ ਢੀਂਡਸਾ ਨੂੰ ਜਿੱਥੇ ਵਾਪਸੀ ਦੀ ਅਪੀਲ ਕੀਤੀ ਗਈ ਸੀ, ਉੱਥੇ ਹੀ ਸਰਦਾਰ ਬਾਦਲ ਦਾ ਟਕਸਾਲੀਆਂ ਨੂੰ ਮਿਹਣਾ ਕਿਤੇ ਨਾ ਕਿਤੇ ਪਾਰਟੀ ‘ਚ ਉਨ੍ਹਾਂ ਦੀ ਬੁਰੇ ਸਮੇਂ ‘ਚ ਲੋੜ ਨੂੰ ਦਰਸ਼ਾ ਰਿਹਾ ਹੈ।