ਹਰਿਆਣਾ— ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਖਬਰਾਂ ਨੂੰ ਨਕਾਰ ਦਿੱਤਾ ਹੈ। ਸਪਨਾ ਨੇ ਕਿਹਾ ਕਿ ਪ੍ਰਿਯੰਕਾ ਨਾਲ ਉਸ ਦੀਆਂ ਤਸਵੀਰਾਂ ਪੁਰਾਣੀਆਂ ਹਨ। ਉਹ ਕਾਂਗਰਸ ‘ਚ ਸ਼ਾਮਲ ਨਹੀਂ ਹੋਈ ਹੈ। ਉਸ ਦਾ ਕੋਈ ਟਵਿੱਟਰ ਅਕਾਊਂਟ ਨਹੀਂ ਹੈ ਅਤੇ ਉਹ ਰਾਜ ਬੱਬਰ ਨੂੰ ਨਹੀਂ ਮਿਲੀ ਸੀ। ਸਪਨਾ ਨੇ ਕਿਹਾ ਕਿ ਉਹ ਪ੍ਰਿਯੰਕਾ ਗਾਂਧੀ ਨੂੰ ਪਹਿਲਾਂ ਵੀ ਮਿਲ ਚੁਕੀ ਹੈ ਅਤੇ ਮੇਰਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਹੈ। ਸਪਨਾ ਨੇ ਕਿਹਾ ਕਿ ਮੈਂ ਕਿਸੇ ਲਈ ਪ੍ਰਚਾਰ ਨਹੀਂ ਕਰਾਂਗੀ। ਸਪਨਾ ਨੇ ਕਿਹਾ ਕਿ ਮੈਂ ਕਲਾਕਾਰ ਹਾਂ, ਚੋਣਾਂ ਲੜਨ ਦੀ ਮੇਰੀ ਕੋਈ ਮੰਸ਼ਾ ਨਹੀਂ ਹੈ। ਪ੍ਰਿਯੰਕਾ ਗਾਂਧੀ ਨਾਲ ਫੋਟੋ ‘ਤੇ ਸਪਨਾ ਨੇ ਕਿਹਾ ਕਿ ਮੈਂ ਪ੍ਰਿਯੰਕਾ ਨੂੰ ਮਿਲੀ ਸੀ ਪਰ ਉਹ ਤਸਵੀਰ ਪੁਰਾਣੀ ਹੈ। ਸਪਨਾ ਨੇ ਕਿਹਾ ਕਿ ਮੈਂ ਮਨੋਜ ਤਿਵਾੜੀ ਦੇ ਸੰਪਰਕ ‘ਚ ਹਾਂ।
ਰਾਜ ਬੱਬਰ ਨਾਲ ਨਹੀਂ ਹੋਈ ਮੁਲਾਕਾਤ
ਕਾਂਗਰਸ ਨੇਤਾ ਰਾਜ ਬੱਬਰ ਨਾਲ ਮੁਲਾਕਾਤ ਨਹੀਂ ਕੀਤੀ ਹੈ। ਨਾ ਤਾਂ ਮੈਂ ਕਾਂਗਰਸ ‘ਚ ਸ਼ਾਮਲ ਹੋਈ ਹਾਂ ਅਤੇ ਨਾ ਹੀ ਕਾਂਗਰਸ ਲਈ ਪ੍ਰਚਾਰ ਕਰਾਂਗੀ। ਸਪਨਾ ਨੇ ਕਿਹਾ ਕਿ ਮੈਂ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗੀ। ਦਰਅਸਲ ਸਪਨਾ ਚੌਧਰੀ ਦੇ ਕਾਂਗਰਸ ‘ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਦਿੱਲੀ ‘ਚ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਦੇ ਘਰ ‘ਤੇ ਸਪਨਾ ਚੌਧਰੀ ਨੇ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕਰ ਲਿਆ ਹੈ। ਇਸ ਦੇ ਨਾਲ ਹੀ ਇਹ ਵੀ ਚਰਚਾ ਸੀ ਕਿ ਕਾਂਗਰਸ ਯੂ.ਪੀ. ਦੀ ਮਥੁਰਾ ਲੋਕ ਸਭਾ ਸੀਟ ਤੋਂ ਸਪਨਾ ਚੌਧਰੀ ਨੂੰ ਲੋਕ ਸਭਾ ਚੋਣਾਂ ਦਾ ਟਿਕਟ ਦੇ ਸਕਦੀ ਹੈ। ਦੱਸਣਯੋਗ ਹੈ ਕਿ ਸਪਨਾ ਚੌਧਰੀ ਦੇ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਖਬਰਾਂ ਆ ਰਹੀਆਂ ਸਨ।