ਨਵੀਂ ਦਿੱਲੀ — ਬਿਹਾਰ ਵਿਚ ਬੇਗੂਸਰਾਏ ਸੀਟ ਚਰਚਾ ਵਿਚ ਹੈ। ਇੱਥੋਂ ਭਾਜਪਾ ਨੇ ਗਿਰੀਰਾਜ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਗਿਰੀਰਾਜ ਸਿੰਘ ਇਸ ਸੀਟ ਤੋਂ ਲੜਨ ਦੇ ਇੱਛੁਕ ਨਹੀਂ ਸਨ। ਇਸ ਦਰਮਿਆਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸੀਟ ਬਦਲੇ ਜਾਣ ਨੂੰ ਲੈ ਕੇ ਅਸੰਤੁਸ਼ਟ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਹੁਣ ਪਾਰਟੀ ਵਲੋਂ ਬੇਗੂਸਰਾਏ ਸੀਟ ਤੋਂ ਹੀ ਚੋਣ ਲੜਨਗੇ। ਅਮਿਤ ਸ਼ਾਹ ਨੇ ਟਵੀਟ ਕਰ ਕੇ ਕਿਹਾ, ”ਗਿਰੀਰਾਜ ਸਿੰਘ ਬਿਹਾਰ ਦੇ ਬੇਗੂਸਰਾਏ ਤੋਂ ਲੋਕ ਸਭਾ ਚੋਣ ਲੜਨਗੇ। ਉਨ੍ਹਾਂ ਦੀਆਂ ਸਾਰੀਆਂ ਗੱਲਾਂ ਨੂੰ ਮੈਂ ਸੁਣਿਆ ਹੈ ਅਤੇ ਸੰਗਠਨ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢੇਗਾ।” ਅਮਿਤ ਸ਼ਾਹ ਨੇ ਇਸ ਦੇ ਨਾਲ ਹੀ ਕਿਹਾ, ”ਮੈਂ ਚੋਣਾਂ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।”
ਜ਼ਿਕਰਯੋਗ ਹੈ ਕਿ ਨਵਾਦਾ ਸੀਟ ਰਾਜਗ (ਐੱਨ. ਡੀ. ਏ.) ਵਿਚ ਸੀਟਾਂ ਦੀ ਵੰਡ ਦੇ ਤਹਿਤ ਲੋਕ ਜਨਸ਼ਕਤੀ ਪਾਰਟੀ ਦੇ ਖਾਤੇ ਵਿਚ ਚੱਲੀ ਗਈ ਹੈ। ਉੱਥੇ ਹੀ ਬੇਗੂਸਰਾਏ ਸੀਟ ‘ਤੇ ਗਿਰੀਰਾਜ ਸਿੰਘ ਦਾ ਮੁਕਾਬਲਾ ਭਾਕਪਾ ਦੇ ਕਨ੍ਹਈਆ ਕੁਮਾਰ ਨਾਲ ਹੈ।