ਤਰਬੂਜ਼ ਇੱਕ ਅਜਿਹਾ ਫ਼ਲ ਹੈ ਜਿਸ ਨੂੰ ਲੋਕ ਗਰਮੀਆਂ ‘ਚ ਖਾਣਾ ਪਸੰਦ ਕਰਦੇ ਹਨ। ਤਰਬੂਜ਼ ‘ਚ 92 ਪ੍ਰਤੀਸ਼ਤ ਪਾਣੀ ਦੀ ਮਾਤਰਾ ਹੁੰਦੀ ਹੈ। ਇਸ ਦੀ ਵਰਤੋਂ ਨਾਲ ਸ਼ਰੀਰ ‘ਚ ਡੀਹਾਈਡ੍ਰੇਸ਼ਨ ਤੋਂ ਬਚਾਅ ਰਹਿੰਦਾ ਹੈ, ਪਰ ਕੀ ਡਾਇਬਿਟੀਜ਼ ਦੇ ਮਰੀਜ਼ਾਂ ਵੀ ਇਸ ਦੀ ਵਰਤੋਂ ਕਰ ਸਕਦੇ ਹਨ? ਇਸ ਬੀਮਾਰੀ ਨਾਲ ਗ੍ਰਸਤ ਮਰੀਜ਼ ਅਕਸਰ ਅਜਿਹੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਦੇ ਹਨ ਜਿਨ੍ਹਾਂ ‘ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਵੇ। ਬਹੁਤ ਸਾਰੇ ਡਾਇਬਿਟੀਜ਼ ਦੇ ਮਰੀਜ਼ਾਂ ਦਾ ਮੰਨਣਾ ਹੈ ਕਿ ਤਰਬੂਜ਼ ‘ਚ ਸ਼ੂਗਰ ਹੁੰਦੀ ਹੈ ਅਤੇ ਜੇ ਤੁਸੀਂ ਵੀ ਡਾਇਬਿਟੀਜ਼ ਦੇ ਮਰੀਜ਼ ਹੋ ਅਤੇ ਤਰਬੂਜ਼ ਨੂੰ ਲੈ ਕੇ ਮਨ ‘ਚ ਇਹੀ ਸ਼ੰਕੇ ਹਨ ਤਾਂ ਤੁਹਾਨੂੰ ਦਸ ਦੇਈਏ ਕਿ ਜੇ ਸ਼ੂਗਰ ਦੇ ਮਰੀਜ਼ ਤਰਬੂਜ਼ ਨੂੰ ਸਹੀ ਮਾਤਰਾ ‘ਚ ਖਾਣ ਤਾਂ ਇਹ ਉਨ੍ਹਾਂ ਦੇ ਲਈ ਬੇਹੱਦ ਫ਼ਾਇਦੇਮੰਦ ਹੋਵੇਗਾ।
ਡਾਇਬਿਟੀਜ਼ ਦੇ ਮਰੀਜ਼ਾਂ ਲਈ ਤਰਬੂਜ਼ – ਅਸਲ ‘ਚ ਡਾਇਬਿਟੀਜ਼ ਮਰੀਜ਼ਾਂ ਨੂੰ ਗਲੋਇਸੈਮਿਕ ਇੰਡੈਕਸ ਵਾਲੇ ਫ਼ਲਾਂ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਮਤਲੱਬ ਡਾਇਬਿਟੀਜ਼ ਮਰੀਜ਼ਾਂ ਨੂੰ ਉਨ੍ਹਾਂ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਨ੍ਹਾਂ ‘ਚ ਸ਼ੂਗਰ ਗਲੂਕੋਜ਼ ਦੀ ਮਾਤਰਾ ਘੱਟ ਹੋਵੇ। ਉਂਝ ਤਰਬੂਜ਼ ‘ਚ 72 ਦੇ ਕਰੀਬ GI ਵੈਲਿਯੂ ਹੁੰਦੀ ਹੈ, ਪਰ ਸਹੀ ਮਾਤਰਾ ‘ਚ ਤਰਬੂਜ਼ ਦੀ ਵਰਤੋਂ ਡਾਇਬਿਟੀਜ਼ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਸਾਬਿਤ ਹੁੰਦੀ ਹੈ। ਜੇ ਤੁਸੀਂ ਵੀ ਡਾਇਬਿਟੀਜ਼ ਦੇ ਮਰੀਜ਼ ਹੋ ਅਤੇ ਆਪਣੀ ਬਲੱਡ ਸ਼ੂਗਰ ਕੰਟਰੋਲ ‘ਚ ਰੱਖਣਾ ਚਾਹੁੰਦੇ ਹੋ ਤਾਂ ਤਰਬੂਜ਼ ਖਾਣ ਤੋਂ ਪਹਿਲਾਂ ਨਿਊਟ੍ਰਿਸ਼ਨਿਸਟ ਨਾਲ ਇਸ ਦੀ ਸਹੀ ਮਾਤਰਾ ਬਾਰੇ ਸਲਾਹ ਲਓ।
ਤਰਬੂਜ਼ ‘ਚ ਪਾਏ ਜਾਣ ਵਾਲੇ ਤਤ – ਤਰਬੂਜ਼ ਕਾਰਬੋਹਾਈਡ੍ਰੇਟਸ ਅਤੇ ਪਾਣੀ ਦੀ ਵਰਤੋਂ ਦਾ ਚੰਗਾ ਸਰੋਤ ਹੈ, ਜਿਸ ‘ਚ ਵਾਇਟਾਮਿਨ A, ਵਾਇਟਾਮਿਨ C, ਪੋਟੈਸ਼ੀਅਮ, ਮੈਗਨੀਜ਼ੀਅਮ, ਵਾਇਟਾਮਿਨ B-6, ਫ਼ਾਈਬਰ, ਆਇਰਨ ਅਤੇ ਕੈਲਸ਼ੀਅਮ ਵਰਗੇ ਕਈ ਤੱਤ ਮੌਜੂਦ ਹੁੰਦੇ ਹਨ ਜੋ ਗਰਮੀ ‘ਚ ਤਰਬੂਜ਼ ਖਾਣ ਨਾਲ ਨਾ ਸਿਰਫ਼ ਸ਼ਰੀਰ ਨੂੰ ਠੰਡਕ ਸਗੋਂ ਤਾਜ਼ਗੀ ਅਤੇ ਐਨਰਜੀ ਵੀ ਦਿੰਦੇ ਹਨ।
ਤਰਬੂਜ਼ ਖਾਣ ਦੇ ਫ਼ਾਇਦੇ – ਤਰਬੂਜ਼ ਨਾ ਸਿਰਫ਼ ਸ਼ਰੀਰ ਨੂੰ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ ਸਗੋਂ ਅਨੇਕ ਬੀਮਾਰੀਆਂ ਨਾਲ ਲੜਨ ‘ਚ ਮਦਦ ਵੀ ਕਰਦਾ ਹੈ। ਇਸ ਨੂੰ ਖਾਣ ਨਾਲ ਕੋਲੈਸਟਰੋਲ ਲੈਵਲ ਕੰਟਰੋਲ ‘ਚ ਰਹਿੰਦਾ ਹੈ ਅਤੇ ਦਿਲ ਦੇ ਰੋਗ ਨਹੀਂ ਹੁੰਦੇ। ਉੱਥੇ ਹੀ ਇਮਊਨ ਸਿਸਟਮ, ਤਨਾਅ, ਕਬਜ਼, ਮੋਟਾਪੇ ਨੂੰ ਕੰਟਰੋਲ ਕਰਨ ‘ਚ ਵੀ ਤਰਬੂਜ਼ ਕਾਫ਼ੀ ਫ਼ਾਇਦੇਮੰਦ ਹੈ।
ਕੰਬੋਜ ਆਯੁਰਵੈਦਾ ਦੀ ਡੱਬੀ