ਕਸਰਤ ਨੂੰ ਲੈ ਕੇ ਲੋਕਾਂ ‘ਚ ਕਾਫ਼ੀ ਉਤਸੁਕਤਾ ਦੇਖੀ ਜਾ ਸਕਦੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਐਕਸਰਸਾਈਜ਼ ਨਾਲ ਸਾਡੇ ਸ਼ਰੀਰ ਦਾ ਭਾਰ ਘੱਟ ਹੋ ਜਾਂਦਾ ਹੈ, ਪਰ ਇਸ ਨੂੰ ਲੈ ਕੇ ਇੱਕ ਹਾਲੀਆ ਰਿਪੋਰਟ ‘ਚ ਅਣਸੁਣੀ ਗੱਲ ਸਾਹਮਣੇ ਆਈ ਹੈ। ਯੌਰਪੀਅਨ ਹਾਰਟ ਜਨਰਲ ‘ਚ ਛਪੀ ਇੱਕ ਰਿਪੋਰਟ ਅਨੁਸਾਰ ਖੜ੍ਹੇ ਰਹਿਣ ਨਾਲ ਕੋਲੈਸਟ੍ਰੋਲ ਦਾ ਲੈਵਲ ਸੁਧਰਦਾ ਹੈ, ਡਾਇਬਟੀਜ਼ ਅਤੇ ਮੋਟਾਪਾ ਕਾਬੂ ‘ਚ ਰਹਿੰਦੇ ਹਨ। ਜਾਣਕਾਰਾਂ ਅਨੁਸਾਰ ਜਦੋਂ ਅਸੀਂ ਬੈਠਦੇ ਹਾਂ ਤਾਂ ਸਾਡੇ ਸ਼ਰੀਰ ਦਾ ਮਟੈਬਲਿਜ਼ਮ ਵੱਖਰੇ ਢੰਗ ਨਾਲ ਕੰਮ ਕਰਦਾ ਹੈ ਜਦਕਿ ਖੜ੍ਹੇ ਰਹਿਣ ਨਾਲ ਇਸ ਦੇ ਕੰਮ ਕਰਨ ਦਾ ਢੰਗ ਬਦਲ ਜਾਂਦਾ ਹੈ। ਅਧਿਐਨ ਦੀ ਮੰਨੀਏ ਤਾਂ ਖੜ੍ਹੇ ਰਹਿਣ ਨਾਲ ਤੁਹਾਡੇ ਸ਼ਰੀਰ ਦੀ ਫ਼ੈਟ ਘਟਦੀ ਹੈ ਜਦਕਿ ਬੈਠਣ ਨਾਲ ਸ਼ਰੀਰ ‘ਚ ਚਰਬੀ ਵਧਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਲੰਬੇ ਸਮੇਂ ਤਕ ਖੜ੍ਹੇ ਨਹੀਂ ਹੁੰਦੇ ਤਾਂ ਮਾਸਪੇਸ਼ੀਆਂ ਦੀਆਂ ਨਾੜੀਆਂ ਦਾ ਭਾਰ ਘੱਟ ਕਰਨ ਵਾਲੇ ਐਨਜ਼ਾਇਮਜ਼ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਖੜ੍ਹੇ ਰਹਿਣ ਨਾਲ ਬਰਨ ਹੁੰਦੀਆਂ ਹਨ ਕੈਲੋਰੀਜ਼
ਦਿਮਾਗ਼ ‘ਚ ਇਹ ਸਵਾਲ ਆਉਣਾ ਲਾਜ਼ਮੀ ਹੈ ਕਿ ਸਿਰਫ਼ ਖੜ੍ਹੇ ਹੋਣ ਨਾਲ ਕੈਲੋਰੀਜ਼ ਕਿਵੇਂ ਘੱਟ ਹੋ ਸਕਦੀਆਂ ਹਨ? ਇਸ ਦਾ ਜਵਾਬ ਇਹ ਹੈ ਕਿ ਜਦ ਤੁਸੀਂ ਖੜ੍ਹੇ ਹੁੰਦੋ ਹੋ ਤਾਂ ਤੁਹਾਡੇ ਪੈਰ, ਪੇਟ ਅਤੇ ਪੱਟ ਦੇ ਮਸਲਜ਼ ਦੀ ਕਸਰਤ ਹੁੰਦੀ ਹੈ, ਜਿਸ ਨਾਲ ਫ਼ੈਟ ਬਰਨ ਹੁੰਦੀ ਹੈ ਪਰ ਬੈਠਣ ਨਾਲ ਇੰਨੀਆਂ ਕੈਲੋਰੀਜ਼ ਬਰਨ ਨਹੀਂ ਹੁੰਦੀਆਂ।
ਖੜ੍ਹੇ ਰਹਿਣਾ ਬਿਹਤਰ ਹੈ ਜਾਂ ਚੱਲਣਾ?
ਜੇ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਖੜ੍ਹੇ ਹੋ ਕੇ ਤੁਹਾਨੂੰ ਸੈਰ ਦੇ ਫ਼ਾਇਦੇ ਮਿਲ ਸਕਦੇ ਹਨ ਤਾਂ ਇਹ ਸਹੀ ਨਹੀਂ ਹੈ। ਇੱਕ ਔਸਤ ਨੌਜਵਾਨ ਇੱਕ ਘੰਟਾ ਖੜ੍ਹਾ ਰਹਿ ਕੇ 190 ਕੈਲੋਰੀਜ਼ ਬਰਨ ਕਰਦਾ ਹੈ। ਬੈਠਣ ਨਾਲ 130 ਕੈਲੋਰੀਜ਼ ਬਰਨ ਹੁੰਦੀਆਂ ਹਨ, ਪਰ ਜੇ ਤੁਸੀਂ ਇੰਨਾ ਹੀ ਸਮਾਂ ਚੱਲੋ ਤਾਂ ਤੁਹਾਡੀ 320 ਕੈਲੋਰੀਜ਼ ਬਰਨ ਹੁੰਦੀਆਂ ਹਨ। ਜੇ ਤੁਹਾਡੇ ਲਈ ਇੱਕ ਘੰਟਾ ਸੈਰ ਕਰਨਾ ਸੰਭਵ ਨਹੀਂ ਤਾਂ ਤੁਸੀਂ ਦੋ ਘੰਟੇ ਖੜ੍ਹੇ ਰਹਿ ਕੇ ਵੀ ਇਸ ਦੀ ਕਮੀ ਪੂਰੀ ਕਰ ਸਕਦੇ ਹੋ।
ਸੂਰਜਵੰਸ਼ੀ