ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ ਕਿ IPL ਮੈਚ ਵਿੱਚ ਜੋਜ਼ ਬਟਲਰ ਨੂੰ ਮੈਨਕਾਡਿੰਗ ਕਰ ਕੇ ਵਿਵਾਦ ਨੂੰ ਜਨਮ ਦੇਣ ਵਾਲੇ ਆਰ. ਅਸ਼ਵਿਨ ਨੂੰ ਖੇਡ ਭਾਵਨਾ ‘ਤੇ ਕੋਈ ਲੈਕਚਰ ਨਹੀਂ ਦੇਵੇਗਾ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ”ਅਸ਼ਵਿਨ ਨੂੰ ਖੇਡ ਭਾਵਨਾ ‘ਤੇ ਲੈਕਚਰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਨੇ ਜੋ ਕੀਤਾ ਨਿਯਮਾਂ ਦੇ ਅੰਦਰ ਕੀਤਾ। ਅੰਪਾਇਰ ਅਤੇ ਮੈਚ ਰੈਫ਼ਰੀ ਉੱਥੇ ਸਨ ਜਿਨ੍ਹਾਂ ਦਾ ਕੰਮ ਇਹ ਯਕੀਨੀ ਕਰਨਾ ਸੀ ਕਿ ਮੈਚ ਨਿਯਮਾਂ ਦੇ ਦਾਇਰੇ ‘ਚ ਖੇਡਿਆ ਜਾਵੇ। BCCI ਇਸ ਵਿੱਚ ਨਹੀਂ ਪੈਣਾ ਚਾਹੁੰਦਾ। ਜਿੱਥੇ ਤਕ ਸ਼ੇਨ ਵਾਰਨ ਦਾ ਸਵਾਲ ਹੈ ਉਹ ਰਾਜਸਥਾਨ ਰੌਇਲਜ਼ ਦੇ ਬ੍ਰਾਂਡ ਅੰਬੈਸਡਰ ਹਨ, ਅਤੇ ਉਹ ਇਸ ਮਾਮਲੇ ‘ਚ ਨਿਰਪੱਖ ਨਹੀਂ।”