ਚਾਹ ਦੇ ਸ਼ੌਕੀਨਾਂ ਨੂੰ ਇਹ ਖ਼ਬਰ ਬੁਰੀ ਲੱਗ ਸਕਦੀ ਹੈ, ਪਰ ਇੱਕ ਹਾਲੀਆ ਅਧਿਐਨ ਦਾ ਦਾਅਵਾ ਹੈ ਕਿ ਗਰਮ ਚਾਹ ਪੀਣ ਨਾਲ ਇਸਾਫ਼ੇਗਸ (ਫ਼ੂਡ ਪਾਈਪ) ਦਾ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਅਧਿਐਨ ਮੁਤਾਬਿਕ, ਜੋ ਲੋਕ ਰੋਜ਼ਾਨਾ 75 ਡਿਗਰੀ ਸੈਲਸੀਅਸ ਤਕ ਗਰਮ ਚਾਹ ਪੀਂਦੇ ਹਨ ਉਨ੍ਹਾਂ ‘ਚ ਇਹ ਖ਼ਤਰਾ ਦੁੱਗਣੇ ਤੋਂ ਵੀ ਜ਼ਿਆਦਾ ਵੱਧ ਜਾਂਦਾ ਹੈ। ਸਟੱਡੀ ‘ਚ ਦੱਸਿਆ ਗਿਆ ਕਿ ਕੱਪ ‘ਚ ਪਾਉਂਦੇ ਹੀ ਚਾਹ ਪੀਣੀ ਨਹੀਂ ਸ਼ੁਰੂ ਕਰਨੀ ਚਾਹੀਦੀ।
ਜੇਕਰ ਕੱਪ ‘ਚ ਪਾਉਣ ਤੋਂ ਚਾਰ ਮਿੰਟ ਬਾਅਦ ਚਾਹ ਪੀਤੀ ਜਾਵੇ ਤਾਂ ਕੈਂਸਰ ਦਾ ਖ਼ਤਰਾ ਘੱਟ ਹੋ ਸਕਦਾ ਹੈ। ਅਮਰੀਕਨ ਕੈਂਸਰ ਸੋਸਾਇਟੀ ਦੇ ਪ੍ਰਮੁੱਖ ਲੇਖਕ ਫ਼ਰਹਦ ਇਸਲਾਮੀ ਮੁਤਾਬਿਕ ਕਈ ਲੋਕ ਚਾਹ, ਕੌਫ਼ੀ ਜਾਂ ਦੂਜੇ ਤਰਲ ਪਦਾਰਥ ਗਰਮਾ-ਗਰਮ ਪੀਣ ਦੇ ਸ਼ੌਕੀਨ ਹੁੰਦੇ ਹਨ। ਇਸ ਅਧਿਐਨ ‘ਚ 50 ਹਜ਼ਾਰ ਤੋਂ ਵੱਧ ਲੋਕ ਸ਼ਾਮਿਲ ਕੀਤੇ ਗਏ ਸਨ ਜਿਨ੍ਹਾਂ ਦੀ ਉਮਰ 40 ਤੋਂ 75 ਸਾਲ ਸੀ। ਇਸ ਦਾ ਨਤੀਜਾ ਆਇਆ ਕਿ ਰੋਜ਼ਾਨਾ 700 ml ਗਰਮ ਚਾਹ 60 ਡਿਗਰੀ ਸੈਲਸੀਅਸ ਜਾਂ ਇਸ ਤੋਂ ਜ਼ਿਆਦਾ ਡਿਗਰੀ ‘ਤੇ ਪੀਤੀ ਜਾਵੇ ਤਾਂ ਕੈਂਸਰ ਦਾ ਖ਼ਤਰਾ 90 ਫ਼ੀਸਦੀ ਤਕ ਵੱਧ ਜਾਂਦਾ ਹੈ।
ਸੂਰਜਵੰਸ਼ੀ