ਭੋਪਾਲ— ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਕਾਂਗਰਸ ਦੇ ਕੇਂਦਰੀ ਅਗਵਾਈ ਸਮੇਤ ਭੋਪਾਲ ਤੋਂ ਪਾਰਟੀ ਉਮੀਦਵਾਰ ਦਿਗਵਿਜੇ ਸਿੰਘ ‘ਤੇ ਹਮਲਾ ਬੋਲਿਆ ਹੈ। ਸ਼੍ਰੀ ਚੌਹਾਨ ਨੇ ਦਿਗਵਿਜੇ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਚੋਣਾਂ ਦੇ ਸਮੇਂ ਕਾਂਗਰਸ ਦੇ ਸਾਰੇ ਨੇਤਾ ਹਿੰਦੂ ਬਣ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ ਸਮੇਂ ਸਿਰਫ ਸ਼੍ਰੀ ਸਿੰਘ ਹੀ ਨਹੀਂ ਸਗੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਮੰਦਰ ਜਾਣ ਲੱਗਦੀ ਹੈ। ਚੋਣਾਂ ਆਉਂਦੇ ਹੀ ਕਾਂਗਰਸ ਦੇ ਸਾਰੇ ਨੇਤਾ ਹਿੰਦੂ ਬਣ ਜਾਂਦੇ ਹਨ, ਉਨ੍ਹਾਂ ਨੂੰ ਮੰਦਰ ਯਾਦ ਆਉਣ ਲੱਗਦੇ ਹਨ। ਸ਼੍ਰੀ ਗਾਂਧੀ ਵਲੋਂ ਹਰ ਗਰੀਬ ਨੂੰ 72 ਹਜ਼ਾਰ ਰੁਪਏ ਹਰ ਸਾਲ ਦਿੱਤੇ ਜਾਣ ਦੇ ਐਲਾਨ ‘ਤੇ ਤੰਜ਼ ਕੱਸਦੇ ਹੋਏ ਸ਼੍ਰੀ ਚੌਹਾਨ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਸਵੀਕਾਰ ਕਰ ਲਿਆ ਹੈ ਕਿ ਗਰੀਬੀ ਹਟਾਉਣ ਦਾ ਕੰਮ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਤੱਕ ‘ਚੋਂ ਕੋਈ ਨਹੀਂ ਕਰ ਸਕਿਆ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗਾਂਧੀ ਜਨਤਾ ਨੂੰ ਹੁਣ ‘ਮਿਸਲੀਡ’ ਨਾ ਕਰਨ। ਜਨਤਾ ਹੁਣ ਕਾਂਗਰਸ ਦੇ ਇਸ ਤਰ੍ਹਾਂ ਦੇ ਵਾਅਦੇ ਦੇ ਝਾਂਸੇ ‘ਚ ਨਹੀਂ ਆਏਗੀ।
ਭੋਪਾਲ ਦੇ ਸੰਸਦੀ ਖੇਤਰ ‘ਤੇ ਸ਼੍ਰੀ ਸਿੰਘ ਦੇ ਸਾਹਮਣੇ ਭਾਜਪਾ ਤੋਂ ਖੁਦ ਸ਼੍ਰੀ ਚੌਹਾਨ ਦਾ ਨਾਂ ਹੋਣ ਨਾਲ ਜੁੜੇ ਸਵਾਲ ‘ਤੇ ਸ਼੍ਰੀ ਚੌਹਾਨ ਨੇ ਕਿਹਾ ਕਿ ਉਹ ਇਸ ਸਵਾਲ ‘ਤੇ ਚੁੱਪੀ ਸਾਧਨਾ ਵਧ ਪਸੰਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਰੋਜ਼-ਰੋਜ਼ ਸ਼੍ਰੀ ਸਿੰਘ ਦਾ ਨਾਂ ਕਿਉਂ ਲਿਆ ਜਾਵੇ। ਭਾਜਪਾ ਵਲੋਂ ਹੁਣ ਤੱਕ ਭੋਪਾਲ ਸੀਟ ‘ਤੇ ਆਪਣਾ ਉਮੀਦਵਾਰ ਐਲਾਨ ਨਾ ਕੀਤੇ ਜਾਣ ‘ਤੇ ਸ਼੍ਰੀ ਚੌਹਾਨ ਨੇ ਕਿਹਾ ਕਿ ਭੋਪਾਲ ‘ਚ ਚੋਣਾਂ ‘ਚ ਅਜੇ ਬਹੁਤ ਦਿਨ ਹਨ। ਹੁਣ ਤੋਂ ਐਲਾਨ ਕੀਤੇ ਜਾਣ ‘ਤੇ ਉਮੀਦਵਾਰਾਂ ਦੇ ਸਾਹਮਣੇ ਪਰੇਸ਼ਾਨੀ ਖੜ੍ਹੀ ਹੀ ਜਾਵੇਗੀ। ਪਾਰਟੀ ‘ਚ ਸ਼ਹਿਡੋਲ ਸੰਸਦੀ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਗਿਆਨ ਸਿੰਘ ਅਤੇ ਟੀਕਮਗੜ੍ਹ ਸੀਟ ਤੋਂ ਸਾਬਕਾ ਵਿਧਾਇਕ ਆਰ.ਡੀ. ਪ੍ਰਜਾਪਤੀ ਦੇ ਬਗਾਵਤੀ ਤੇਵਰ ਹੋਣ ਦੀਆਂ ਖਬਰਾਂ ਨੂੰ ਖਾਰਜ ਕਰਦੇ ਹੋਏ ਸ਼੍ਰੀ ਚੌਹਾਨ ਨੇ ਕਿਹਾ ਕਿ ਪਾਰਟੀ ‘ਚ ਕੋਈ ਅਸੰਤੋਸ਼ ਨਹੀਂ ਹੈ। ਉਹ ਖੁਦ ਹੁਣ ਕਾਰਜਕਾਲ ‘ਚ ਬੈਠ ਕੇ ਸਾਰੀਆਂ 29 ਸੀਟਾਂ ਜਿੱਤਣ ਦੀ ਰਣਨੀਤੀ ‘ਤੇ ਕੰਮ ਕਰਨਗੇ।