ਬੌਲੀਵੁਡ ਅਦਾਕਾਰਾ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਮੁੱਦਾ ਆਧਾਰਿਤ ਫ਼ਿਲਮਾਂ ‘ਚ ਕੰਮ ਕਰ ਕੇ ਉਹ ਦਬਾਅ ਨਹੀਂ ਬਲਕਿ ਕਿ ਚੰਗਾ ਮਹਿਸੂਸ ਕਰਦੀ ਹੈ। ਉਹ ਹੁਣ ਤਕ ਜ਼ਿਆਦਾਤਰ ਮੁੱਦਾ ਆਧਾਰਿਤ ਫ਼ਿਲਮਾਂ ‘ਚ ਹੀ ਕੰਮ ਕਰਦੀ ਨਜ਼ਰ ਆਈ ਹੈ। ਉਸ ਨੇ ਪਿੰਕ ਅਤੇ ਨਾਮ ਸ਼ਬਾਨਾ ਵਰਗੀਆਂ ਫ਼ਿਲਮਾਂ ਰਾਹੀਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਹਾਲ ਹੀ ‘ਚ ਇੱਕ ਪ੍ਰੋਗਰਾਮ ਦੌਰਾਨ ਜਦੋਂ ਤਾਪਸੀ ਨੂੰ ਪੁੱਛਿਆ ਗਿਆ ਕਿ ਕੀ ਉਹ ਮੁੱਦਾ ਆਧਾਰਿਤ ਫ਼ਿਲਮਾਂ ‘ਚ ਕੰਮ ਕਰ ਕੇ ਕਿਸੇ ਤਰ੍ਹਾਂ ਦਾ ਦਬਾਅ ਤਾਂ ਨਹੀਂ ਮਹਿਸੂਸ ਕਰਦੀ ਤਾਂ ਉਸ ਨੇ ਕਿਹਾ ਕਿ ਉਹ ਤਾਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਦਾ ਖ਼ੂਬ ਆਨੰਦ ਮਾਣਦੀ ਹੈ।
ਤਾਪਸੀ ਨੇ ਕਿਹਾ ਕਿ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ ਕਿ ਤੁਸੀਂ ਆਪਣੇ ਕੰਮ ਜ਼ਰੀਏ ਸਮਾਜ ਨੂੰ ਕੋਈ ਸੁਨੇਹਾ ਦੇ ਰਹੇ ਹੋ। ਹਾਲਾਂਕਿ ਉਹ ਇਹ ਜ਼ਰੂਰ ਕਹਿਣਾ ਚਾਹੇਗੀ ਕਿ ਮੁੱਦਾ ਆਧਾਰਿਤ ਫ਼ਿਲਮਾਂ ਕਰਨ ਦਾ ਇਹ ਮਤਲਬ ਇਹ ਨਹੀਂ ਕਿ ਉਹ ਕੇਵਲ ਅਜਿਹੀਆਂ ਹੀ ਫ਼ਿਲਮਾਂ ਕਰ ਸਕਦੀ ਹੈ। ਤਾਪਸੀ ਨੇ ਕਿਹਾ, ”ਇਨ੍ਹਾਂ ਫ਼ਿਲਮਾਂ ਤੋਂ ਮੈਨੂੰ ਲਗਦਾ ਹੈ ਕਿ ਮੈਂ ਕੁੱਝ ਖ਼ਾਸ ਸਿੱਖਿਆ ਹੈ। ਜਦੋਂ ਵੀ ਮੈਨੂੰ ਇਸ ਤਰ੍ਹਾਂ ਦੀ ਮੁੱਦਾ ਆਧਾਰਿਤ ਫ਼ਿਲਮ ਦੀ ਪੇਸ਼ਕਸ਼ ਆਉਂਦੀਹੈ ਹੈ ਤਾਂ ਮੈਂ ਤਰੁੰਤ ਹਾਂ ਆਖ ਦਿੰਦੀ ਹਾਂ। ਬਤੌਰ ਅਭਿਨੇਤਰੀ ਸਾਡਾ ਸਮਾਜ ਲਈ ਫ਼ਰਜ਼ ਬਣਦਾ ਹੈ ਕਿ ਅਜਿਹੀਆਂ ਫ਼ਿਲਮਾਂ ਦੇ ਜ਼ਰੀਏ ਸਮਾਜ ਦੇ ਭਲੇ ਲਈ ਆਪਣਾ ਬਣਦਾ ਯੋਗਦਾਨ ਪਾਈਏ।”
ਤਾਪਸੀ ਨੇ ਅੰਤ ਵਿੱਚ ਕਿਹਾ, ”ਮੁੱਦਾ ਆਧਾਰਿਤ ਫ਼ਿਲਮਾਂ ਮੈਨੂੰ ਮਾਣ ਮਹਿਸੂਸ ਕਰਵਾਉਾਂਦੀਆਂ ਹਨ। ਫ਼ਿਲਮ ਪਿੰਕ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੂੰ ਮੈਂ ਕਾਫ਼ੀ ਮਾਣਿਆ ਸੀ। ਇਸ ਫ਼ਿਲਮ ਨੂੰ ਜਦੋਂ ਮੈਂ ਆਪਣੇ ਬੱਚਿਆਂ ਨੂੰ ਵਿਖਾ ਰਹੀ ਹੋਵਾਂਗੀ ਤਾਂ ਮੈਨੂੰ ਕਾਫ਼ੀ ਮਾਣ ਮਹਿਸੂਸ ਹੋਵੇਗਾ ਕਿ ਮੈਂ ਇਸ ਦਾ ਹਿੱਸਾ ਰਹੀ ਹਾਂ।”

ਤਾਪਸੀ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਅਹਿਮ ਮੁੱਦੇ ‘ਤੇ ਆਧਾਰਿਤ ਫ਼ਿਲਮਾਂ ਕਰਨੀਆਂ ਵਧੇਰੇ ਪਸੰਦ ਹਨ ਤਾਂ ਕਿ ਇਨ੍ਹਾਂ ਤੋਂ ਸਮਾਜ ਨੂੰ ਚੰਗੀ ਸੇਧ ਮਿਲ ਸਕੇ …