ਨਵੀਂ ਦਿੱਲੀ – ਚੇਨਈ ਸੁਪਰ ਕਿੰਗਜ਼ ਦੇ ਕੋਚ ਸਟੀਫ਼ਨ ਫ਼ਲੈਮਿੰਗ ਨੂੰ ਪਤਾ ਹੈ ਕਿ ਮਹਿੰਦਰ ਸਿੰਘ ਧੋਨੀ 2019 ਵਿਸ਼ਵ ਕੱਪ ਖੇਡਣਾ ਚਾਹੁੰਦਾ ਹੈ, ਪਰ ਇਹ ਤੈਅ ਨਹੀਂ ਕਿ ਸਾਬਕਾ ਭਾਰਤੀ ਕਪਤਾਨ ਇਸ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਖੇਡਣਾ ਜਾਰੀ ਰੱਖੇਗਾ ਜਾਂ ਨਹੀਂ।
ਫ਼ੈਮਿੰਗ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਸ ਨੂੰ ਧੋਨੀ ਦੇ ਕਦੋਂ ਤਕ ਖੇਡਦੇ ਰਹਿਣ ਦੀ ਉਮੀਦ ਹੈ ਤਾਂ ਉਸ ਨੇ ਕਿਹਾ, ”ਮੈਨੂੰ ਨਹੀਂ ਪਤਾ। ਮੈਂ ਯਕੀਨੀ ਤੌਰ ‘ਤੇ ਉਮੀਦ ਸੀ ਕਿ ਉਹ ਵਿਸ਼ਵ ਕੱਪ ਵਿੱਚ ਖੇਡੇਗਾ। ਉਹ ਉਸ ਤੋਂ ਬਾਅਦ ਕੀ ਕਰਨਾ ਚਾਹੁੰਦਾ ਹੈ, ਉਸ ਨੂੰ ਲੈ ਕੇ ਮੈਂ ਨਿਸ਼ਚਿਤ ਨਹੀਂ। ਅਸੀਂ ਇਸ ਬਾਰੇ ‘ਚ ਗੱਲ ਨਹੀਂ ਕੀਤੀ, ਪਰ ਪਿਛਲੇ 12 ਮਹੀਨਿਆਂ ‘ਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।”