ਪੈਰਿਸ – ਸੱਤ ਵਾਰ ਦੇ ਵਿਸ਼ਵ ਚੈਂਪੀਅਨ ਮਾਈਕਲ ਸ਼ੁਮਾਕਰ ਦਾ ਬੇਟਾ ਮਿਕ ਸ਼ੁਮਾਕਰ 2 ਅਪ੍ਰੈਲ ਨੂੰ ਬਹਿਰੀਨ ਵਿੱਚ ਫ਼ਰਾਰੀ ਦੇ ਨਾਲ ਆਪਣਾ ਫ਼ਾਰਮੂਲਾ ਵਨ ਟੈੱਸਟ ਡੈਬਿਯੂ ਕਰੇਗਾ। ਇਟਲੀ ਦੀ ਟੀਮ ਨੇ ਇਹ ਐਲਾਨ ਕੀਤਾ। 20 ਸਾਲਾ ਮਾਈਕ ਸ਼ੁਮਾਕਰ ਨੇ ਕਿਹਾ, ”ਮੈਨੂੰ ਪੂਰਾ ਭਰੋਸਾ ਹੈ ਕਿ ਇਹ ਸ਼ਾਨਦਾਰ ਤਜਰਬਾ ਹੋਵੇਗਾ, ਅਤੇ ਮੈਂ ਇਸ ਦੇ ਲਈ ਉਤਸ਼ਾਹਿਤ ਹਾਂ।”
ਉਹ ਬਹਿਰੀਨ ਵਿੱਚ ਹੀ ਫ਼ਾਰਮੂਲਾ 2 ਵਿੱਚ ਡੈਬਿਯੂ ਕਰੇਗਾ। ਪਿਛਲੇ ਸਾਲ ਉਹ ਫ਼ਰਾਰੀ ਡ੍ਰਾਈਵਰ ਅਕੈਡਮੀ ਦੇ ਨਾਲ ਜੁੜੀ ਇਟਲੀ ਦੀ ਟੀਮ ਪ੍ਰੇਮਾ ਦੇ ਨਾਲ ਫ਼ਾਰਮੁੱਲਾ 3 ਚੈਂਪੀਅਨ ਬਣਿਆ ਸੀ।