ਨੌਨ ਵੈੱਜ ਖਾਣ ਦੇ ਸ਼ੌਕੀਨ ਇਸ ਨੂੰ ਕਈ ਤਰੀਕਿਆਂ ਨਾਲ ਬਣਾ ਕੇ ਖਾਂਦੇ ਹਨ। ਅਸੀਂ ਤੁਹਾਡੇ ਲਈ ਚਿਕਨ ਦੀ ਇੱਕ ਰੈਸਿਪੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਚਿਕਨ ਬਾਈਟਸ। ਇਹ ਡਿਸ਼ ਬਣਾਉਣ ‘ਚ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
– 170 ਗ੍ਰਾਮ ਬਾਦਾਮ ਦਾ ਆਟਾ
– ਅੱਧਾ ਚਮਚ ਨਮਕ
– ਕੁਆਰਟਰ ਚਮਚ ਕਾਲੀ ਮਿਰਚ
– ਤਿੰਨ ਅੰਡੇ
– 450 ਗ੍ਰਾਮ ਚਿਕਨ ਟੈਂਡਰਜ਼
– 240 ਮਿਲੀ ਲੀਟਰ ਸ਼ਹਿਦ
– 50 ਮਿਲੀ ਲੀਟਰ ਹਾਟ ਸੌਸ
– ਅੱਧਾ ਚਮਚ ਲਸਣ ਪਾਊਡਰ
– ਫ਼੍ਰੈੱਸ਼ ਕਰੀਮ ਗਾਰਨਿਸ਼ ਲਈ
– ਧਨੀਆ ਗਾਰਨਿਸ਼ ਲਈ
ਬਣਾਉਣ ਦੀ ਵਿਧੀ
ਇੱਕ ਬੌਲ ‘ਚ ਬਾਦਾਮ ਦਾ ਆਟਾ, ਅੰਡੇ, ਨਮਕ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਚਿਕਨ ਟੈਂਡਰਜ਼ ਨੂੰ ਅੰਡੇ ਅਤੇ ਬਾਦਾਮ ਆਟੇ ਦੇ ਮਿਸ਼ਰਣ ‘ਚ ਡੁਬਾਓ। ਬਾਅਦ ‘ਚ ਇਨ੍ਹਾਂ ਨੂੰ 30-60 ਮਿੰਟ ਤਕ ਇਸੇ ਤਰ੍ਹਾਂ ਰਹਿਣ ਦਿਓ। ਹੁਣ ਇੱਕ ਪੈਨ ਲਓ ਅਤੇ ਉਸ ‘ਚ ਸ਼ਹਿਦ, ਹਾਟ ਸੌਸ ਅਤੇ ਲਸਣ ਪਾਊਡਰ ਪਾ ਕੇ ਮਿਕਸ ਕਰ ਲਓ ਅਤੇ ਉਬਲਣ ਦਿਓ। ਉੱਬਲਣ ‘ਤੇ ਇਸ ਮਿਸ਼ਰਣ ‘ਤੇ ਤਿਆਰ ਕੀਤੇ ਚਿਕਨ ਟੈਂਡਰਜ਼ ਨੂੰ ਡਿੱਪ ਕਰੋ। ਇਸ ਤੋਂ ਬਾਅਦ ਅਵਨ ‘ਚ 410 ਡਿੱਗਰੀ ਫ਼ੈਰਨਹਾਈਟ ਜਾਂ 210 ਡਿੱਗਰੀ ਸੈਲਸੀਅਸ ‘ਤੇ ਪ੍ਰੀਹੀਟ ਕਰ ਲਓ। 25 ਮਿੰਟ ਤਕ ਟੈਂਡਰਜ਼ ਨੂੰ ਬੇਕ ਕਰੋ ਅਤੇ ਧਿਆਨ ਰੱਖੋ ਕਿ ਚਿਕਨ ਚੰਗੀ ਤਰ੍ਹਾਂ ਪੱਕ ਜਾਵੇ। ਚਿਕਨ ਬਾਈਟਸ ਤਿਆਰ ਹਨ। ਇਨ੍ਹਾਂ ਨੂੰ ਕਰੀਮ ਅਤੇ ਧਨੀਏ ਨਾਲ ਗਾਰਨਿਸ਼ ਕਰੋ।