ਵਿਆਹ ਦੇ ਬਾਅਦ ਸਾਰੀਆਂ ਔਰਤਾਂ ਦਾ ਸੁਪਨਾ ਹੁੰਦਾ ਹੈ ਮਾਂ ਬਣਨਾ। ਮਾਂ ਬਣਨ ‘ਤੇ ਉਹ ਪ੍ਰੈਗਨੇਂਸੀ ਦੌਰਾਨ ਆਉਣ ਵਾਲੀਆਂ ਸਾਰੀਆਂ ਤਕਲੀਫ਼ਾਂ ਨੂੰ ਭੁੱਲ ਜਾਂਦੀ ਹੈ। ਕਈ ਵਾਰ ਕੁਝ ਸਿਹਤ ਸੰਬੰਧੀ ਸਮੱਸਿਆ ਅਤੇ ਵੀਕਨੈੱਸ ਕਾਰਨ ਉਨ੍ਹਾਂ ਦੀ ਡਲਿਵਰੀ ਨੌਰਮਲ ਹੋਣ ਦੀ ਬਜਾਏ ਸੀ-ਸੈਕਸ਼ਨ ਦੁਆਰਾ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਸਤਰਕ ਹੋਣ ਦੀ ਜ਼ਰੂਰਤ ਹੁੰਦੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਿਜ਼ੈਰੀਅਨ ਡਲਿਵਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਤਾਂ ਇਨ੍ਹਾਂ ਗੱਲਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।
ਇਨਫ਼ੈਕਸ਼ਨ ਨੂੰ ਨਾ ਕਰੋ ਨਜ਼ਰਅੰਦਾਜ਼ – ਸਿਜ਼ੈਰੀਅਨ ਤੋਂ ਬਾਅਦ ਕਿਸੇ ਵੀ ਕਾਰਨ ਇਨਫ਼ੈਕਸਨ ਹੋਣ ਦਾ ਖ਼ਤਰਾ ਹੁੰਦਾ ਹੈ। ਟਾਂਕਿਆਂ ਵਾਲੀ ਥਾਂ ‘ਤੇ ਸੋਜ, ਲਾਲ ਦਾਣੇ ਜਾਂ ਫ਼ਿਰ ਦਰਦ ਵੀ ਹੋ ਸਕਦੀ ਹੈ ਜਿਸ ਨੂੰ ਨਜ਼ਰਅੰਦਾਜ਼ ਕਰਨ ‘ਤੇ ਇਹ ਸਮੱਸਿਆ ਵੱਧ ਸਕਦੀ ਹੈ। ਅਜਿਹੀ ਸਮੱਸਿਆ ਦਿੱਖਣ ‘ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਖ਼ਾਂਸੀ ਅਤੇ ਸਰਦੀ-ਜੁਕਾਮ ਵੱਲ ਦਿਓ ਧਿਆਨ – ਖ਼ਾਂਸੀ ਹੋਣ ‘ਤੇ ਡਾਕਟਰ ਤੋਂ ਦਵਾਈ ਜ਼ਰੂਰ ਲਓ ਕਿਉਂਕਿ ਖ਼ਾਂਸੀ ਕਰਨ ਨਾਲ ਸਟਿਚਿਜ਼ ‘ਤੇ ਜ਼ੋਰ ਪੈਂਦਾ ਹੈ ਜਾਂ ਫ਼ਿਰ ਖਿੱਚ ਪੈ ਸਕਦੀ ਹੈ। ਇਸ ਤੋਂ ਇਲਾਵਾ ਜ਼ੁਕਾਮ ਤੋਂ ਬਚੋ ਕਿਉਂਕਿ ਛਿੱਕਣ ਨਾਲ ਵੀ ਪੇਟ ਨੂੰ ਵੀ ਖਿੱਚ ਪੈਂਦੀ ਹੈ।
ਤਲੇ-ਭੁੰਨੇ ਤੋਂ ਕਰੋ ਪਰਹੇਜ਼ – ਸਿਜ਼ੈਰੀਅਨ ਡਲਿਵਰੀ ਹੋਣ ‘ਤੇ ਤਲੇ ਅਤੇ ਮਸਾਲੇਦਾਰ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਰਿਕਵਰੀ ਹੋਣ ‘ਚ ਸਮੱਸਿਆ ਹੋਵੇਗੀ।
ਭਾਰ ਨਾ ਚੁੱਕੋ – ਔਰਤਾਂ ਨੂੰ ਸਿਜ਼ੈਰੀਅਨ ਤੋਂ ਬਾਅਦ ਲਗਭਗ ਦੋ ਮਹੀਨੇ ਭਾਰੀਆਂ ਚੀਜ਼ਾਂ ਨਹੀਂ ਚੁੱਕਣੀਆਂ ਚਾਹੀਦੀਆਂ। ਸ਼ੁਰੂ ਦੇ ਦੋ ਮਹੀਨਿਆਂ ਤਕ ਬਿਲਕੁਲ ਵੀ ਜ਼ੋਰ ਵਾਲਾ ਕੰਮ ਨਹੀਂ ਕਰਨਾ ਚਾਹੀਦਾ। ਨਹੀਂ ਤਾਂ ਬਲੀਡਿੰਗ ਹੋਣ ਦਾ ਡਰ ਹੁੰਦਾ ਹੈ।
ਪੌੜੀਆਂ ਨਾ ਚੜ੍ਹੋ – ਸਿਜ਼ੈਰੀਅਨ ਡਲਿਵਰੀ ਦੇ ਬਾਅਦ ਪੌੜੀਆਂ ਵੀ ਨਾ ਚੜ੍ਹੋ। ਇਸ ਨਾਲ ਪੇਟ ਦੇ ਟਾਂਕੇ ਖਿੱਚੇ ਜਾ ਸਕਦੇ ਹਨ।
ਕੰਬੋਜ ਆਯੁਰਵੈਦਿਕ ਦੀ ਡੱਬੀ