ਅੰਡੇ ਦੀ ਵਰਤੋਂ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਹ ਪ੍ਰੋਟੀਨ ਦਾ ਸਭ ਤੋਂ ਬਿਹਤਰ ਸਰੋਤ ਹੈ। ਇਸ ‘ਚ ਮੌਜੂਦ ਕੈਲਸ਼ੀਅਮ, ਓਮੈਗਾ 3 ਫ਼ੈਟੀ ਐਸਿਡ, ਵਾਇਟਾਮਿਨ B-6, ਫ਼ੋਲੇਟ, ਵਾਇਟਾਮਿਨ B ਅਤੇ ਹੋਰ ਪੋਸ਼ਕ ਤਤ ਸਰੀਰ ਨੂੰ ਭਰਪੂਰ ਮਾਤਰਾ ‘ਚ ਊਰਜਾ ਦਿੰਦੇ ਹਨ। ਕਈ ਲੋਕ ਰੋਜ਼ਾਨਾ ਨਾਸ਼ਤੇ ‘ਚ ਅੰਡੇ ਦੀ ਵਰਤੋਂ ਕਰਦੇ ਹਨ। ਕੁਝ ਲੋਕ ਅੰਡੇ ਦੀ ਕੱਚੀ ਜ਼ਰਦੀ ਖਾਂਦੇ ਹਨ ਜੋ ਕਿ ਸ਼ਰੀਰ ਲਈ ਹਾਨੀਕਾਰਕ ਹੁੰਦੀ ਹੈ। ਨਾਸ਼ਤੇ ‘ਚ ਰੋਜ਼ਾਨਾ ਅੰਡਾ ਖਾਣ ਤੋਂ ਪਹਿਲਾਂ ਇਸ ਦੇ ਫ਼ਾਇਦੇ ਅਤੇ ਨੁਕਸਾਨਾਂ ਬਾਰੇ ਜ਼ਰੂਰ ਜਾਣ ਲਓ।
ਅੰਡਾ ਖਾਣ ਦੇ ਫ਼ਾਇਦੇ
ਅੱਖਾਂ ਦੀ ਰੌਸ਼ਨੀ – ਜੇ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਘੱਟ ਹੋ ਰਹੀ ਹੈ ਤਾਂ ਡਾਇਟ ‘ਚ ਅੰਡਾ ਸ਼ਾਮਿਲ ਕਰੋ। ਇਸ ‘ਚ ਮੌਜੂਦ ਵਾਟਿਾਮਿਨ A ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਵਾਲਾਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ।
ਬ੍ਰੈੱਸਟ ਕੈਂਸਰ ਤੋਂ ਬਚਾਅ – ਔਰਤਾਂ ਲਈ ਅੰਡੇ ਦੀ ਵਰਤੋਂ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਬ੍ਰੈੱਸਟ ਕੈਂਸਰ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ।
ਗਰਭ ਅਵਸਥਾ ‘ਚ ਫ਼ਾਇਦੇਮੰਦ – ਗਰਭਵਤੀ ਔਰਤਾਂ ਨੂੰ ਆਪਣੀ ਡਾਇਟ ‘ਚ ਅੰਡੇ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਹ ਮਾਂ ਅਤੇ ਬੱਚੇ ਦੋਹਾਂ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬੱਚੇ ਦਾ ਵਿਕਾਸ ਸਹੀ ਢੰਗ ਨਾਲ ਹੁੰਦਾ ਹੈ।
ਭਾਰ ਨੂੰ ਕੰਟਰੋਲ ਕਰੇ – ਨਾਸ਼ਤੇ ‘ਚ ਅੰਡਾ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਜਿਸ ਨਾਲ ਤੁਸੀਂ ਓਵਰਈਟਿੰਗ ਕਰਨ ਤੋਂ ਬਚਦੇ ਹੋ। ਅਜਿਹੇ ‘ਚ ਭਾਰ ਕੰਟਰੋਲ ‘ਚ ਰਹਿੰਦਾ ਹੈ।
ਮਜ਼ਬੂਤ ਪਾਚਨ ਤੰਤਰ – ਅੰਡੇ ‘ਚ ਮੌਜੂਦ ਸਲੇਨਿਯਮ ਥੌਇਰੌਇਡ ਹੌਰਮੋਨਜ਼ ਨੂੰ ਵਿਨਿਯਮਿਤ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸ਼ਰੀਰ ਦੀ ਪ੍ਰਤੀਰੋਧਕ ਤਾਕਤ ਵਧਦੀ ਹੈ।
ਇੱਕ ਰੀਸਰਚ ਮੁਤਾਬਿਕ ਹਫ਼ਤੇ ‘ਚ ਤਿੰਨ ਤੋਂ ਜ਼ਿਆਦਾ ਅੰਡਿਆਂ ਦੀ ਵਰਤੋਂ ਕਰਨ ਨਾਲ ਪ੍ਰੌਸਟੇਟ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਅੰਡੇ ਦਾ ਪੀਲਾ ਹਿੱਸਾ ਨਹੀਂ ਖਾਣਾ ਚਾਹੀਦਾ। ਅੰਡੇ ਦੇ ਪੀਲੇ ਹਿੱਸੇ ‘ਚ ਕੋਲੈਸਟਰੋਲ ਜ਼ਿਆਦਾ ਹੁੰਦਾ ਹੈ ਜੋ ਕਿ ਦਿਲ ਲਈ ਹਾਨੀਕਾਰਕ ਹੈ।
ਸੂਰਜਵੰਸ਼ੀ