ਖਾਣੇ ‘ਚ ਖਾਸ ਰਾਇਤਾ ਸਰਵ ਕਰਨਾ ਹੋਵੇ ਤਾਂ ਫ਼ਰੂਟ ਰਾਇਤਾ ਸਭ ਤੋਂ ਵਧੀਆਂ ਹੈ ਇਸ ਦਾ ਖੱਟਾ-ਮਿੱਠਾ ਸੁਆਦ ਬੱਚਿਆਂ ਦੀ ਵੀ ਪਹਿਲੀ ਪਸੰਦ ਹੈ। ਆਓ ਜਾਣਦੇ ਹਾਂ ਇਸ ਨੂੰ ਘਰ ‘ਚ ਬਣਾਉਣ ਦੀ ਆਸਾਨ ਵਿਧੀ।
ਸਮੱਗਰੀ
– ਨਮਕ (ਸੁਆਦ ਅਨੁਸਾਰ)
– ਜ਼ੀਰਾ ਪਾਊਡਰ
– ਅਨਾਰ ਦਾਣੇ
– ਸੁੱਕੇ ਮੇਵੇ
– 4 ਕੱਪ ਦਹੀਂ
– 2 ਕੱਪ ਪਾਈਨਐੱਪਲ (ਬਾਰੀਕ ਕੱਟੇ ਹੋਏ)
– 3 ਕੇਲੇ (ਛਿੱਲੇ ਅਤੇ ਬਰੀਕ ਕੱਟੇ ਹੋਏ)
– 3 ਸੇਬ (ਛਿੱਲੇ ਅਤੇ ਬਾਰੀਕ ਕੱਟੇ ਹੋਏ)
– 1 ਅੰਬ (ਛਿਲਿਆ ਹੋਇਆ ਅਤੇ ਬਰੀਕ ਕੱਟਿਆ ਹੋਇਆ)
– 2 ਕੱਪ ਅਨਾਰ ਦੇ ਦਾਣੇ
– 1 ਛੋਟੇ ਚਮਚ ਚਾਟ ਮਸਾਲਾ
– 2 ਛੋਟੇ ਚਮਚ ਰਾਇਤਾ ਮਸਾਲਾ
– ਇੱਕ ਛੋਟਾ ਚਮਚ ਚੀਨੀ
– ਅੱਧਾ ਛੋਟਾ ਚਮਚ ਕਾਲੀ ਮਿਰਚ ਪਾਊਡਰ
ਵਿਧੀ
ਸਭ ਤੋਂ ਪਹਿਲਾਂ ਇੱਕ ਭਾਂਡੇ ‘ਚ ਦਹੀ, ਕਾਲੀ ਮਿਰਚ ਪਾਊਡਰ, ਰਾਇਤਾ ਮਸਾਲਾ, ਚਾਟ ਮਸਾਲਾ ਅਤੇ ਚੀਨੀ ਪਾ ਕੇ ਚੰਗੀ ਤਰਾਂ ਘੋਲ ਲਓ। ਹੁਣ ਇਸ ਮਿਸ਼ਰਨ ‘ਚ ਸਾਰੇ ਕੱਟੇ ਹੋਏ ਫ਼ਲ ਅਤੇ ਨਮਕ ਪਾ ਕੇ ਮਿਲਾਓ। ਤੁਹਾਡਾ ਫ਼ਰੂਟ ਰਾਇਤਾ ਤਿਆਰ ਹੈ। ਇਸ ਨੂੰ ਠੰਡਾ ਕਰਨ ਲਈ ਕੁਝ ਦੇਰ ਲਈ ਫ਼ਰਿੱਜ ‘ਚ ਰੱਖੋ। ਇਸ ਫ਼ਰੂਟ ਰਾਇਤੇ ਨੂੰ ਸੁੱਕੇ ਮੇਵੇ, ਜ਼ੀਰਾ ਪਾਊਡਰ ਅਤੇ ਅਨਾਰ ਦੇ ਦਾਣਿਆਂ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।