ਖਰੜ : ਚੰਡੀਗੜ੍ਹ ਦੇ ਨੇੜੇ ਪੈਂਦੇ ਖਰੜ ਸ਼ਹਿਰ ਵਿਚ ਫੋਰੈਂਸਿਕ ਲੈਬਾਰਟਰੀ ‘ਚ ਕੰਮ ਕਰਦੀ ਇੱਕ ਮਹਿਲਾ ਇੰਸਪੈਕਟਰ ਨੂੰ ਅੱਜ ਦਿਨ ਦਿਹਾੜੇ ਇੱਕ ਨੌਜਵਾਨ ਵਲੋਂ ਗੋਲੀ ਮਾਰ ਦਿੱਤੀ ਗਈ। ਮਹਿਲਾ ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਉਕਤ ਨੌਜਵਾਨ ਜਦੋਂ ਦੌੜਨ ਲੱਗਾ ਤਾਂ ਉਸ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਫੜ ਲਿਆ, ਜਿਸ ਤੋਂ ਬਾਅਦ ਨੌਜਵਾਨ ਨੇ ਆਪਣੇ ਸਿਰ ‘ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਹਿਲਾ ਕਰਮਚਾਰੀ ਦੀ ਪਹਿਚਾਣ ਨੇਹਾ ਸੂਰੀ ਦੇ ਰੂਪ ਵਿਚ ਹੋਈ ਹੈ ਅਤੇ ਉਹ ਪੰਚਕੂਲਾ ਦੀ ਰਹਿਣ ਵਾਲੀ ਹੈ। ਘਟਨਾ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕਿ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਧਰ ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।