ਕਿਹਾ – 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜ ਟਿਕਟਾਂ ਐਨ.ਆਰ.ਆਈਜ਼ ਨੂੰ ਦਿਆਂਗੇ
ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪਰਵਾਸੀ ਭਾਰਤੀਆਂ ਲਈ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਖਹਿਰਾ ਨੇ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਪੰਜ ਟਿਕਟਾਂ ਐਨ.ਆਰ.ਆਈਜ਼. ਨੂੰ ਦੇਣਗੇ। ਜ਼ਿਕਰਯੋਗ ਹੈ ਪੰਜਾਬ ਦੀ ਸਿਆਸਤ ਵਿਚ ਪਰਵਾਸੀ ਪੰਜਾਬੀਆਂ ਦੀ ਕਾਫੀ ਰੁਚੀ ਰਹਿੰਦੀ ਹੈ। ਖਹਿਰਾ ਨੇ ਐੱਨ.ਆਰ.ਆਈਜ਼. ਨੂੰ ਭਰੋਸਾ ਦਿੱਤਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਤੋਂ ਪੰਜ ਸੀਟਾਂ ਐੱਨ.ਆਰ.ਆਈਜ਼. ਨੂੰ ਦੇ ਕੇ ਉਨ੍ਹਾਂ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। ਖਹਿਰਾ ਦਾ ਮੰਨਣਾ ਹੈ ਕਿ ਪਰਵਾਸੀ ਭਾਰਤੀ ਆਪਣੇ ਹਲਕੇ ਦੇ ਮਸਲਿਆਂ ਨੂੰ ਸਮਝਦੇ ਹਨ ਅਤੇ ਸੰਜੀਦਗੀ ਨਾਲ ਉਨ੍ਹਾਂ ਦਾ ਹੱਲ ਵੀ ਕਰ ਸਕਦੇ ਹਨ। ਉਨ੍ਹਾਂ ਵਲੋਂ ਯੂ.ਕੇ. ਟੀਮ ਦੀ 11 ਮੈਂਬਰੀ ਕਾਰਜਕਾਰਨੀ ਕਮੇਟੀ ਬਣਾਈ ਗਈ ਹੈ ਅਤੇ ਅਜਿਹੀਆਂ ਕਮੇਟੀਆਂ ਪੰਜਾਬੀਆਂ ਦੀ ਵਧੇਰੇ ਵਸੋਂ ਵਾਲੇ ਪੰਜ ਅਹਿਮ ਸ਼ਹਿਰਾਂ ਤੇ ਕਸਬਿਆਂ ਦੀਆਂ ਬਣਾਈਆਂ ਗਈਆਂ ਹਨ।