ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਖੁਲੇ ਕਰਕੇ ਵਿਰਾਸਤੀ ਦਿਖ ਦੇਣ ਦੀ ਮੰਗ
ਪੰਜਾਬ, ਚੰਡੀਗੜ੍ਹ , ਹਰਿਆਣਾ ਤੇ ਨਾਲ ਲਗਦੇ ਹਿਮਾਚਲ ਦਿੱਲੀ ਤੇ ਹੋਰ ਪੰਜਾਬੀ ਵਸੋਂ ਵਾਲੇ ਸੂਬਿਆਂ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਵਾਉਣ ਲਈ ਭਾਰਤ ਸਰਕਾਰ ਪਾਸੋ ਵਿਸ਼ੇਸ਼ ਉਪਰਾਲੇ ਕਰਨ ਦੀ ਮੰਗ
ਟਾਡਾ ਤੇ ਹੋਰ ਕਾਲੇ ਕਨੂੰਨਾਂ ਤਹਿਤ ਦੇਸ਼ ਦੀਆਂ ਵੱਖ ਵੱਖ ਜੇਲਾਂ ਨਜਰਬੰਦ ਨਿਰਦੋਸ਼ ਸਿੱਖਾਂ ਦੀ ਰਿਹਾਈ ਲਈ ਭਾਰਤ ਸਰਕਾਰ ਤੇ ਵੱਖ ਵੱਖ ਰਾਜ ਸਰਕਾਰਾਂ ਨੂੰ ਅਪੀਲ
ਪਾਕਿਸਤਾਨ ਸਰਕਾਰ ਦੀ ਸਹਿਮਤੀ ਨਾਲ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਹਰ ਤਰਾਂ ਦੇ ਪ੍ਰਬੰਧ ਜਰਨ ਦਾ ਐਲਾਨ
ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਫੈਸਲੇ ਲਈ ਭਾਰਤ ਪਾਕਿਸਤਾਨ ਦੋਂਨਾਂ ਸਰਕਾਰਾਂ ਦਾ ਧੰਨਵਾਦ
ਗੁਰੂ ਸਾਹਿਬਾਨ,ਸਿਖਾਂ ਤੇ ਸਿੱਖ ਸਿਧਾਂਤਾਂ ਬਾਰੇ ਗਲਤ ਪ੍ਰਚਾਰ ਰੋਕਣ ਲਈ ਸਖਤ ਕਨੂੰਨ ਬਣਾਉਣ ਦੀ ਮੰਗ
ਫ਼ਿਲਮਾਂ, ਨਾਟਕਾਂ ਤੇ ਟੀ ਵੀ ਸੀਰੀਅਲਾਂ ਚ ਸਿੱਖ ਪਾਤਰਾਂ ਨੂੰ ਮਜਾਕੀਆ ਲਹਿਜੇ ਚ ਪੇਸ਼ ਕੀਤੇ ਜਾਣ ਦੀ ਨਿਖੇਧੀ
ਦੇਸ਼ ਵਿਦੇਸ਼ਾਂ ਅੰਦਰ ਸਿਖਾਂ ਸਮੇਤ ਘਟ ਗਿਣਤੀਆਂ ਤੇ ਹੋ ਰਹੇ ਨਸਲੀ ਹਮਲਿਆਂ ਦੀ ਨਿਖੇਧੀ ਅਤੇ ਭਾਰਤ ਸਰਕਾਰ ਪਾਸੋ ਘੱਟ ਗਿਣਤੀਆਂ ਦੀ ਸੁਰਖਿਆ ਯਕੀਨੀ ਬਣਾਉਣ ਦੀ ਮੰਜ
ਗੁਰਸਿਖ ਵਿਦਿਆਰਥੀਆਂ ਨੂੰ ਧਾਰਮਿਕ ਚਿਨ੍ਹਾਂ ਸਮੇਤ ਮੁਕਾਬਲਾ ਪ੍ਰੀਖਿਆਵਾਂ ਚ ਬੈਠਣਾ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨੂੰ ਪੱਕੀਆਂ ਹਿਦਾਇਤਾਂ ਜਾਰੀ ਕਰਨ ਦੀ ਮੰਗ
ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਤੇ ਪਾਨ, ਬੀੜੀ, ਸ਼ਰਾਬ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਕਰਵਾਉਣ ਦੀ ਮੰਗ
1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜਾ ਦੇਣ ਦੇ ਮਾਨਯੋਗ ਅਦਾਲਤ ਦੇ ਫੈਸਲੇ ਦਾ ਸਵਾਗਤ ਅਤੇ ਜਗਦੀਸ਼ ਟਾਈਟਲਰ ਤੇ ਕਮਲਨਾਥ ਸਮੇਤ ਹੋਰਨਾਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੂੰ ਯੂਨੀਵਰਸਿਟੀ ਗ੍ਰਾੰਟ ਕਮਿਸ਼ਨ ਵਲੋਂ ਮਾਨਤਾ ਮਿਲਣ ਤੇ ਖੁਸ਼ੀ ਦਾ ਇਜ਼ਹਾਰ