ਜੋਧਪੁਰ- ਰਾਜਸਥਾਨ ਦੇ ਜੋਧਪੁਰ ਇਲਾਕੇ ‘ਚ ਰੋਜ਼ਾਨਾ ਮਿਸ਼ਨ ਦੌਰਾਨ ਹਵਾਈ ਫੌਜ ਦਾ ਜਹਾਜ਼ ਮਿਗ 27 ਕ੍ਰੈਸ਼ ਹੋ ਗਿਆ। ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਰਿਪੋਰਟ ਮੁਤਾਬਕ ਲੜਾਕੂ ਜਹਾਜ਼ ਸਿਰੋਹੀ ਦੇ ਗੋਂਡਾਨਾ ‘ਚ ਸਿਵਗੰਜ ਦੇ ਕੋਲ ਕ੍ਰੈਸ਼ ਹੋਇਆ। ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ। ਗਨੀਮਤ ਇਹ ਸੀ ਕਿ ਪਾਇਲਟ ਨੇ ਖਾਲੀ ਥਾਂ ‘ਤੇ ਜਹਾਜ਼ ਉਤਾਰ ਲਿਆ। ਇਸ ਤੋਂ ਇਲਾਵਾ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।