ਚੰਡੀਗੜ – ਤਿੰਨ ਰੇਲਵੇ ਸਟੇਸ਼ਨਾਂ ਉਤੇ ਬੰਬ ਧਮਾਕੇ ਕਰਨ ਦੀ ਧਮਕੀ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਕੇ ਰੱਖ ਦਿੱਤੀ। ਇਸ ਦੌਰਾਨ ਅੱਜ ਅੰਬਾਲਾ ਕੈਂਟ ਸਟੇਸ਼ਨ ਉਤੇ ਦੋ ਵਾਰੀ ਫੋਨ ਆਇਆ, ਜਿਸ ਵਿਚ ਧਮਕੀ ਦਿੱਤੀ ਗਈ ਕਿ ਜਲੰਧਰ, ਅੰਮ੍ਰਿਤਸਰ ਤੇ ਅੰਬਾਲਾ ਕੈਂਟ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਧਮਾਕਿਆਂ ਨਾਲ ਉਡਾ ਦਿੱਤਾ ਜਾਵੇਗਾ।
ਇਸ ਦੌਰਾਨ ਇਹਨਾਂ ਸਟੇਸ਼ਨਾਂ ਉਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।