ਜਲੰਧਰ – ਸੋਸ਼ਲ ਸਾਈਟ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਏਅਰਪੋਰਟ ‘ਤੇ ਸਾਬਕਾ ਪੋਰਨ ਸਟਾਰ ਸਨੀ ਲਿਓਨੀ ਨਾਲ ਦੇਖਿਆ ਗਿਆ ਹੈ। ਹਾਲਾਂਕਿ ਉਸ ਵੀਡੀਓ ‘ਚ ਸਾਫ਼ ਦਿਖ ਰਿਹਾ ਹੈ ਕਿ ਉਸ ਵਿਅਕਤੀ ਦੀ ਥੋੜ੍ਹੀ ਸ਼ਕਲ (ਚਿਹਰਾ) ਵਿਰਾਟ ਕੋਹਲੀ ਦੇ ਨਾਲ ਮਿਲਦੀ ਹੈ, ਪਰ ਬਾਵਜੂਦ ਇਸ ਦੇ ਉਸ ਬੰਦੇ ਨੂੰ ਵਿਰਾਟ ਕੋਹਲੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਉਸ ਵੀਡੀਓ ਨੂੰ ਚਾਰ ਘੰਟੇ ‘ਚ ਹੀ ਇੱਕ ਲੱਖ ਤੋਂ ਜ਼ਿਆਦਾ ਵਿਊ ਮਿਲ ਗਏ। ਦੂਜੇ ਪਾਸੇ ਕੌਮੈਂਟਸ ਬੌਕਸ ‘ਚ ਵੀ ਲੋਕਾਂ ਨੇ ਲਿਖਿਆ ਹੈ ਕਿ ਇਹ ਗ਼ਲਤ ਹੈ, ਅਤੇ ਉਹ ਵਿਅਕਤੀ ਵਿਰਾਟ ਕੋਹਲੀ ਨਹੀਂ। ਹਾਂ ਇਹ ਜ਼ਰੂਰ ਹੈ ਕਿ ਉਸ ਦੀ ਸ਼ਕਲ ਹਲਕੀ ਜੇਹੀ ਵਿਰਾਟ ਕੋਹਲੀ ਨਾਲ ਮਿਲਦੀ ਹੈ।