ਯੂਨਾਨੀ (ਗ੍ਰੀਕ) ਮਿਥਿਹਾਸ ਵਿੱਚ ਇੱਕ ਕਿੱਸਾ ਹੈ ਜਿਸ ‘ਚੋਂ ਪੈਂਡੋਰਾਜ਼ ਬੌਕਸ ਦੀ ਕਹਾਣੀ ਨਿਕਲਦੀ ਹੈ। ਗ੍ਰੀਕ ਮਿਥਿਹਾਸ ਦੇ ਸਭ ਤੋਂ ਵੱਡੇ ਓਲੰਪੀਅਨ ਰੱਬ ਅਤੇ ਸਾਰੇ ਰੱਬਾਂ ਦੇ ਰਾਜਾ ਜ਼ੀਊਸ, ਜਿਸ ਨੂੰ ਆਸਮਾਨ ਦਾ ਰੱਬ ਵੀ ਮੰਨਿਆ ਜਾਂਦਾ ਹੈ, ਦੀ ਹਿਦਾਇਤ ‘ਤੇ ਕਿਰਤੀਆਂ ਦੇ ਰੱਬ ਹੈਫ਼ਾਸਟਸ ਨੇ ਸ੍ਰਿਸ਼ਟੀ ਦੀ ਸਭ ਤੋਂ ਪਹਿਲੀ ਔਰਤ ਪੈਂਡੋਰਾ ਦੀ ਰਚਨਾ ਕੀਤੀ। ਪੈਂਡੋਰਾ ਦੀ ਸਿਰਜਣਾ ਗ੍ਰੀਕ ਮਿਥਿਹਾਸ ਦੇ ਇੱਕ ਹੋਰ ਨਾਇਕ ਪ੍ਰੌਮੇਥੀਊਸ ਨੂੰ ਸਜ਼ਾ ਦੇਣ ਲਈ ਕੀਤੀ ਗਈ ਸੀ ਜਿਸ ਨੇ ਜ਼ੀਊਸ ਦੀ ਪਰਵਾਹ ਕੀਤੇ ਬਿਨਾ ਮਿੱਟੀ ਤੋਂ ਇੱਕ ਪੁਰਸ਼ ਸਿਰਜਿਆ ਅਤੇ ਸਵਰਗ ‘ਚੋਂ ਅੱਗ ਚੋਰੀ ਕਰ ਕੇ ਮਨੁੱਖਤਾ ਨੂੰ ਦੇ ਦਿੱਤੀ। ਜ਼ੀਊਸ ਨੇ ਪੈਂਡੋਰਾ ਨੂੰ ਪ੍ਰੌਮੇਥੀਊਸ ਦੇ ਭਰਾ ਐਪੇਮੈਥੀਊਸ ਕੋਲ ਭੇਜਣ ਤੋਂ ਪਹਿਲਾਂ ਉਸ ਨੂੰ ਇੱਕ ਮਰਤਬਾਨ ਤੋਹਫ਼ੇ ਵਿੱਚ ਦਿੱਤਾ ਜਿਸ ਨੂੰ ਪੈਂਡੋਰਾਜ਼ ਜਾਰ ਦੀ ਬਜਾਏ ਬਾਅਦ ਵਿੱਚ ਪੈਂਡੋਰਾਜ਼ ਬੌਕਸ ਕਿਹਾ ਜਾਣ ਲੱਗਾ। ਉਸ ਮਰਤਬਾਨ ਵਿੱਚ ਜ਼ੀਊਸ ਨੇ ਦੁਨੀਆਂ ਭਰ ਦੇ ਦੁੱਖ, ਦਰਦ, ਪਾਪ, ਤਕਲੀਫ਼ਾਂ, ਮੌਤਾਂ, ਬੀਮਾਰੀਆਂ, ਆਦਿ ਭਰ ਦਿੱਤੇ। ਪੈਂਡੋਰਾ ਉਸ ਮਰਤਬਾਨ ਨੂੰ ਹਾਸਿਲ ਕਰ ਕੇ ਖੀਵੀ ਹੁੰਦੀ ਨਹੀਂ ਸੀ ਥੱਕਦੀ। ਉਸ ਨੇ ਨੋਟਿਸ ਕੀਤਾ ਕਿ ਮਰਤਬਾਨ ਦੇ ਢੱਕਣ ‘ਤੇ ਚੇਤਾਵਨੀ ਉਕਰੀ ਹੋਈ ਸੀ, ‘ਖੋਲ੍ਹਿਆ ਨਾ ਜਾਵੇ’, ਪਰ ਫ਼ਿਰ ਉਸ ਨੇ ਲਾਗੇ ਹੀ ਪਿੱਤਲ ਦੀ ਇੱਕ ਚਾਬੀ ਪਈ ਦੇਖੀ। ਪੈਂਡੋਰਾ ਨੇ ਸੋਚਿਆ ਕਿ ਇਹ ਉਸ ਲਈ ਮੌਕਾ ਹੈ ਮਰਤਬਾਨ ਨੂੰ ਖੋਲ੍ਹ ਕੇ ਉਸ ਵਿੱਚੋਂ ਸਭ ਕੁਝ ਬਾਹਰ ਕੱਢ ਕੇ ਦੇਖ ਲੈਣ ਦਾ। ਉਸ ਨੂੰ ਉਹ ਮਰਤਬਾਨ ਖੋਲ੍ਹਣ ਵਿੱਚ ਬਹੁਤ ਆਨੰਦ ਆਇਆ। ਇੱਕ ਗੱਲੋਂ ਇਹ ਚੰਗਾ ਵੀ ਸੀ ਕਿ ਪੈਂਡੋਰਾ ਨੇ ਉਸ ਨੂੰ ਖੋਲ੍ਹ ਲਿਆ। ਜੇ ਉਹ ਅਜਿਹਾ ਨਾ ਕਰਦੀ ਤਾਂ ਅੱਜ ਅਸੀਂ ਆਪਣੇ ਮੌਜੂਦਾ ਮਿਥਿਹਾਸਕ ਸਾਹਿਤ ਵਿੱਚ ਉਸ ਦਾ ਜ਼ਿਕਰ ਕਿਵੇਂ ਕਰਦੇ? ਅਸੀਂ ਅਜੋਕੇ ਯੁੱਗ ਤਕ ਵੀ ਉਸ ਦੇ ਕਾਰੇ ਲਈ ਉਸ ਨੂੰ ਭੰਡਦੇ ਕਿਵੇਂ ਰਹਿੰਦੇ? ਫ਼ਿਰ ਵੀ ਤੁਹਾਨੂੰ ਨਿੱਜੀ ਤੌਰ ‘ਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦੈ ਕਿ ਤੁਸੀਂ ਕੋਈ ਵੀ ਚੀਜ਼ ਕੇਵਲ ਇਹ ਦੇਖਣ ਲਈ ਨਾ ਕਰੋ ਕਿ ਕੋਸ਼ਿਸ਼ ਕਰਨ ‘ਤੇ ਕੀ ਹੁੰਦੈ।
ਤੁਹਾਨੂੰ ਭਲੀ ਪ੍ਰਕਾਰ ਪਤੈ ਕਿ ਦੂਸਰੇ ਤੁਹਾਡੇ ਤੋਂ ਕੀ ਉਮੀਦਾਂ ਰੱਖਦੇ ਨੇ। ਤੁਸੀਂ ਵੀ ਆਪਣੇ ਆਪ ਲਈ ਉੱਚ ਮਿਆਰ ਨਿਰਧਾਰਿਤ ਕੀਤੇ ਹੋਏ ਹਨ ਅਤੇ ਉਨ੍ਹਾਂ ‘ਤੇ ਖਰਾ ਉਤਰਣ ਲਈ ਹਮੇਸ਼ਾ ਤਤਪਰ ਰਹਿੰਦੇ ਹੋ। ਜਿੰਨਾ ਚਿਰ ਇਹ ਦੋ ਆਦਰਸ਼ ਆਪਸ ਵਿੱਚ ਇਕਸੁਰ ਹਨ ਸਭ ਕੁਝ ਠੀਕ ਰਹਿੰਦਾ ਹੈ, ਪਰ ਜੇ ਇਨ੍ਹਾਂ ਦੋਹਾਂ ਦਰਮਿਆਨ ਵਿਵਾਦ ਉਭਰ ਆਵੇ ਤਾਂ ਤੁਹਾਨੂੰ ਪੁੱਛਣਾ ਪੈਂਦੈ, ”ਕੀ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਪਹਿਲ ਦੇਣਾ ਸਵਾਰਥੀਪੁਣੈ?” ਕਿਸੇ ਦੂਸਰੇ ਦੀਆਂ ਲੋੜਾਂ ਨੂੰ ਆਪਣੀਆਂ ਤੋਂ ਉੱਪਰ ਰੱਖਣਾ ਕੀ ਸੱਚਮੁੱਚ ਹੀ ਸ਼ਹਾਦਤ ਦੀ ਹੱਦ ਤਕ ਆਤਮ-ਤਿਆਗ ਨਹੀਂ? ਪਿੱਛਲੇ ਕੁਝ ਸਮੇਂ ਤੋਂ, ਅਜਿਹੇ ਸਵਾਲ ਤੁਹਾਡੇ ਉੱਪਰ ਹਾਵੀ ਰਹੇ ਹਨ। ਫ਼ਿਰ ਵੀ, ਜਲਦੀ ਹੀ ਤੁਹਾਨੂੰ ਸਮਝੌਤੇ ਕਰਨ ਦਾ ਕੋਈ ਅਜਿਹਾ ਰਾਹ ਲੱਭ ਜਾਏਗਾ ਜਿਹੜਾ ਕਾਰਾਅਮਦ ਸਾਬਿਤ ਹੋਵੇਗਾ।
ਸਕੂਲ ਬਹੁਤ ਸ਼ਾਨਦਾਰ ਅਦਾਰੇ ਅਤੇ ਅਧਿਆਪਕ ਬਿਹਤਰੀਨ ਲੋਕ ਹੁੰਦੇ ਹਨ। ਜਦੋਂ ਵਿਦਿਅਕ ਮਾਹਿਰਾਂ ਦੀ ਗੱਲ ਆਉਂਦੀ ਹੈ ਤਾਂ ਉੱਥੇ ਵਿਚਾਰਾਂ ਦਾ ਵੱਖਰੇਵਾਂ ਜ਼ਰੂਰ ਪੈਦਾ ਹੋ ਜਾਂਦੈ। ਇੰਝ ਲੱਗਦੈ ਕਿ ਕੁਝ ਲੋਕ ਇਸ ਬਾਰੇ ਵੱਡੇ ਵੱਡੇ ਐਲਾਨ ਕਰਨਾ ਪਸੰਦ ਕਰਦੇ ਹਨ ਕਿ ਕੋਈ ਕੰਮ ਨੇਪਰੇ ਚਾੜ੍ਹਨ ਦਾ ਸਭ ਤੋਂ ਵਧੀਆ ਢੰਗ ਜਾਂ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ। ਦੂਸਰੇ, ਇਹ ਮੰਨ ਕੇ ਚੱਲਣ ‘ਚ ਹੀ ਸੰਤੁਸ਼ਟੀ ਮਹਿਸੂਸ ਕਰਦੇ ਹਨ ਕਿ ਜਿਹੜੇ ਲੋਕ ਅਜਿਹੀਆਂ ਹਿਦਾਇਤਾਂ ਜਾਰੀ ਕਰ ਰਹੇ ਹਨ, ਉਨ੍ਹਾਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਉਹ ਕੀ ਕਹਿ ਰਹੇ ਹਨ। ਪਰ ਜੇ ਅਸੀਂ ਅੱਖਾਂ ਬੰਦ ਕਰ ਕੇ, ਬਿਨਾ ਇਸ ਗੱਲ ਦਾ ਸਬੂਤ ਦੇਖੇ ਕਿ ਜੋ ਉਹ ਕਹਿ ਰਹੇ ਹਨ ਉਹ ਵਾਕਈ ਕੰਮ ਕਰਦੈ, ਅਜਿਹੇ ਮਾਹਿਰਾਂ ਵਲੋਂ ਸੁਝਾਈ ਗਈ ਹਰ ਵਿਧੀ ਵਿੱਚ ਵਿਸ਼ਵਾਸ ਕਰ ਲਈਏ ਤਾਂ ਅਸੀਂ ਦੁਰਘਟਨਾ ਨੂੰ ਵਾਪਰਣ ਦਾ ਨਿਓਤਾ ਦੇ ਰਹੇ ਹੋਵਾਂਗੇ। ਪੂਰੀ ਤਰ੍ਹਾਂ ਉਸ ‘ਤੇ ਨਿਰਭਰ ਨਾ ਕਰੋ ਜੋ ਬਚਪਨ ਵਿੱਚ ਕਿਸੇ ਵੇਲੇ ਤੁਹਾਨੂੰ ਸਿਖਾਇਆ ਗਿਆ ਸੀ।
ਤੁਹਾਡੇ ਅੰਦਰ ਅਣਕਿਆਸੇ ਨਾਲ ਨਜਿੱਠਣ ਦਾ ਹੁਨਰ ਮੌਜੂਦ ਹੈ। ਕੁਝ ਤਾਂ ਇਹ ਵੀ ਕਹਿੰਦੇ ਹਨ ਕਿ ਦੂਸਰਿਆਂ ਨੂੰ ਅਚੰਭਿਤ ਕਰਨਾ ਤੁਹਾਡੀ ਖ਼ੁਰਾਕ ਹੈ, ਅਤੇ ਜਦੋਂ ਤੁਹਾਨੂੰ ਫ਼ੌਰਨ ਫ਼ੈਸਲੇ ਲੈਣੇ ਪੈਂਦੇ ਹਨ ਤਾਂ ਤੁਸੀਂ ਆਪਣੀ ਕਾਬਲੀਅਤ ਦੇ ਸਿਖਰ ‘ਤੇ ਹੁੰਦੇ ਹੋ। ਸੋ, ਭਵਿੱਖ ਵਿੱਚ ਵਾਪਰਣ ਵਾਲੀਆਂ ਘਟਨਾਵਾਂ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਜਿਸ ਤਰ੍ਹਾਂ ਦੀ ਸੁਭਾਵਕ ਸਹਿਜਤਾ ਦੀ ਲੋੜ ਹੈ, ਤੁਹਾਡੇ ਲਈ ਉਹ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੋਣਾ ਚਾਹੀਦਾ। ਤੁਹਾਨੂੰ ਅਗਾਓਂ ਇਸ ਗੱਲ ਦੀ ਯੋਜਨਾ ਬਣਾਉਣ ਦੀ ਵੀ ਕੋਈ ਲੋੜ ਨਹੀਂ ਕਿ ਭਵਿੱਖ ਵਿੱਚ ਕੀ ਵਾਪਰ ਸਕਦੈ ਕਿਉਂਕਿ ਜੋ ਕੁਝ ਵੀ ਅਤੇ ਜਦੋਂ ਵੀ ਉਹ ਵਾਪਰੇਗਾ, ਤੁਹਾਨੂੰ ਬਾਖ਼ੂਬੀ ਪਤਾ ਹੋਵੇਗਾ ਕਿ ਉਸ ਬਾਰੇ ਤੁਹਾਨੂੰ ਕੀ ਕਰਨਾ ਚਾਹੀਦੈ। ਅਤੇ ਤੁਸੀਂ ਸਹੀ ਹੋਵੋਗੇ! ਤੁਹਾਡੇ ਦਿਮਾਗ਼ ਵਿੱਚ ਪਨਪਨ ਵਾਲੇ ਅਚਣਚੇਤੇ, ਐਨ ਆਖ਼ਰੀ ਮੌਕੇ ਉਭਰਣ ਵਾਲੇ, ਪ੍ਰੇਰਿਤ ਖ਼ਿਆਲਾਤ ਬਿਲਕੁਲ ਫ਼ਿੱਟ ਬੈਠਣਗੇ। ਕੇਵਲ ਆਪਣੀ ਕਾਬਲੀਅਤ ਵਿੱਚ ਵਿਸ਼ਵਾਸ ਰੱਖੋ।
ਕਹਿੰਦੇ ਨੇ ਕਿ ਹਰ ਰਿਸ਼ਤੇ ਵਿੱਚ ਤਾਕਤ ਜਾਂ ਇਖ਼ਤਿਆਰ ਦੀ ਜੰਗ ਸ਼ਾਮਿਲ ਰਹਿੰਦੀ ਹੈ। ਬੇਸ਼ੱਕ ਸਾਡੀਆਂ ਵਚਨਬਧਤਾਵਾਂ ਅਤੇ ਸ਼ਮੂਲੀਅਤਾਂ ਸਮਾਜਕ ਹੋਣ ਜਾਂ ਭਾਵਨਾਤਮਕ, ਉਨ੍ਹਾਂ ਦਾ ਸਬੰਧ ਸਾਡੇ ਕੰਮ ਨਾਲ ਹੋਵੇ ਜਾਂ ਪਰਿਵਾਰ ਨਾਲ, ਅਸੀਂ ਬੇਧਿਆਨੇ ਵਿੱਚ ਆਪਣੇ ਆਪ ਨੂੰ ਇੱਕ ਦੂਸਰੇ ਦੇ ਮੁਕਾਬਲੇ ‘ਚ ਖੜ੍ਹਾ ਕਰ ਲੈਂਦੇ ਹਾਂ। ਇੱਕ ਦੂਸਰੇ ਤੋਂ ਵੱਧ ਅੰਕ ਹਾਸਿਲ ਕਰਨ ਦੀ ਹੋੜ ਵਿੱਚ। ਆਪਣਾ ਪ੍ਰਭਾਵ ਛੱਡਣ ਲਈ ਤਰਲੋ ਮੱਛੀ ਹੁੰਦੇ ਹੋਏ। ਯੱਸ਼ ਖੱਟਣ ਦੀ ਲਾਲਸਾ ‘ਚ। ਜਦੋਂ ਕਦੇ ਵੀ ਸਾਨੂੰ ਕਿਸੇ ਵਜ੍ਹਾ ਤੋਂ ਮੁਕੰਮਲ, ਅੰਤਿਮ ਜਿੱਤ, ਹਾਸਿਲ ਹੋ ਜਾਂਦੀ ਹੈ ਤਾਂ ਸਾਡੀ ਉਸ ਵਿੱਚ ਕਿਸੇ ਕਿਸਮ ਦੀ ਕੋਈ ਹੋਰ ਦਿਲਚਪਸੀ ਰਹਿ ਹੀ ਨਹੀਂ ਜਾਂਦੀ ਕਿਉਂਕਿ ਉਸ ਵਿੱਚ ਕੋਈ ਨਾਟਕ ਨਹੀਂ ਹੁੰਦਾ। ਅਸਲ ਜਾਦੂ ਤਾਂ ਵਾਰਤਾਲਾਪ ਦੀ ਪ੍ਰਕਿਰਿਆ ਦੇ ਪਾਲਣ ਕਰਨ ਨਾਲ ਪੈਦਾ ਹੁੰਦੈ। ਪਰ ਤੁਸੀਂ ਜਿਹੜੀ ਮਰਜ਼ੀ ਮੁਕਾਬਲੇ ਵਾਲੀ ਸਥਿਤੀ ਜਾਂ ਪ੍ਰਕਿਰਿਆ ਵਿੱਚ ਫ਼ਸੇ ਹੋਏ ਹੋਵੋ, ਹਾਲ ਦੀ ਘੜੀ, ਤੁਸੀਂ ਅੱਗੇ ਹੋ!