ਹਰਾ ਧਨੀਆ ਭੋਜਨ ਦਾ ਸੁਆਦ ਵਧਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਹਰੇ ਧਨੀਏ ‘ਚ ਵਾਇਟਾਮਿਨ A, C, ਪੋਟੈਸ਼ੀਅਮ, ਫ਼ਾਸਫ਼ੋਰਸ, ਕੈਲਸ਼ੀਅਮ, ਕੈਰੋਟੀਨ, ਆਇਰਨ, ਫ਼ਾਈਬਰ ਵਰਗੇ ਕਈ ਪੌਸ਼ਕ ਤੱਤ ਹੁੰਦੇ ਹਨ ਜੋ ਕਈ ਤਰ੍ਹਾਂ ਦੇ ਰੋਗਾਂ ਤੋਂ ਸ਼ਰੀਰ ਨੂੰ ਬਚਾਉਂਦੇ ਹਨ। ਕੁੱਝ ਲੋਕ ਖਾਣੇ ਨੂੰ ਸੁਆਦ ਅਤੇ ਖ਼ੁਸ਼ਬੂਦਾਰ ਬਣਾਉਣ ਲਈ ਭੋਜਨ ਨਾਲ ਹਰੇ ਧਨੀਏ ਦੀ ਚਟਨੀ ਵੀ ਖਾਂਦੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਧਨੀਏ ਦੀ ਵਰਤੋਂ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ।
ਕੋਲੈਸਟਰੋਲ ਨੂੰ ਘੱਟ ਕਰੇ – ਹਰੇ ਧਨੀਏ ‘ਚ ਅਜਿਹੇ ਤੱਤ ਹੁੰਦੇ ਹਨ ਜੋ ਸ਼ਰੀਰ ‘ਚੋਂ ਕੋਲੈਸਟਰੋਲ ਨੂੰ ਘੱਟ ਕਰ ਦਿੰਦੇ ਹਨ ਜਾਂ ਉਸ ਨੂੰ ਕੰਟਰੋਲ ‘ਚ ਰੱਖਦੇ ਹਨ। ਜੇਕਰ ਕੋਈ ਵਿਅਕਤੀ ਹਾਈ ਕੋਲੈਸਟਰੋਲ ਨਾਲ ਗ੍ਰਸਤ ਹੈ ਤਾਂ ਉਸ ਨੂੰ ਧਨੀਏ ਦੇ ਬੀਜਾਂ ਨੂੰ ਉਬਾਲ ਕੇ ਉਸ ਦਾ ਪਾਣੀ ਪਾਣੀ ਚਾਹੀਦਾ ਹੈ।
ਕਿਡਨੀ ਦੀ ਸਮੱਸਿਆ ‘ਚ ਲਾਭਕਾਰੀ – ਧਨੀਆ ਖਾਣ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ। ਰੋਜ਼ਾਨਾ ਧਨੀਏ ਦੀ ਵਰਤੋਂ ਕਰਨ ਵਾਲਿਆਂ ਨੂੰ ਕਿਡਨੀ ਦੀ ਸਮੱਸਿਆ ਨਾ ਦੇ ਬਰਾਬਰ ਹੋ ਜਾਂਦੀ ਹੈ।
ਅੱਖਾਂ ਦੀ ਰੌਸ਼ਨੀ ਵਧਾਏ – ਰੋਜ਼ਾਨਾ ਹਰੇ ਧਨੀਏ ਦੀ ਵਰਤੋਂ ਕਰਨ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ‘ਚ ਵਾਧਾ ਹੋਵੇਗਾ ਕਿਉਂਕਿ ਹਰੇ ਧਨੀਏ ‘ਚ ਵਾਇਟਾਮਿਨ ਏ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ।
ਪਾਚਨ ਸ਼ਕਤੀ ਵਧਾਏ – ਹਰਾ ਧਨੀਆ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ। ਧਨੀਏ ਦੇ ਤਾਜ਼ੇ ਪੱਤਿਆਂ ਨੂੰ ਲੱਸੀ ‘ਚ ਮਿਲਾ ਕੇ ਪੀਣ ਨਾਲ ਬਦਹਜ਼ਮੀ ਅਤੇ ਉਲਟੀ ਤੋਂ ਆਰਾਮ ਮਿਲਦਾ ਹੈ। ਹਰਾ ਧਨੀਆ, ਹਰੀ ਮਿਰਚ, ਕਸਿਆ ਹੋਇਆ ਨਾਰੀਅਲ ਅਤੇ ਅਦਰਕ ਦੀ ਚਟਨੀ ਬਣਾ ਕੇ ਖਾਣ ਨਾਲ ਪੇਟ ‘ਚ ਹੋਣ ਵਾਲੇ ਦਰਦ ਤੋਂ ਵੀ ਆਰਾਮ ਮਿਲਦਾ ਹੈ।
ਡਾਇਬਿਟੀਜ਼ ‘ਚ ਲਾਭਕਾਰੀ – ਧਨੀਏ ਨੂੰ ਡਾਇਬਿਟੀਜ਼ ਦਾ ਨਾਸ਼ ਕਰਨ ਵਾਲਾ ਵੀ ਕਿਹਾ ਜਾਂਦਾ ਹੈ। ਡਾਇਬਿਟੀਜ਼ ਨਾਲ ਪੀੜਤ ਵਿਅਕਤੀਆਂ ਲਈ ਤਾਂ ਇਹ ਵਰਦਾਨ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਬਲੱਡ ‘ਚ ਇਨਸੁਲਿਨ ਦੀ ਮਾਤਰਾ ਕੰਟਰੋਲ ‘ਚ ਰਹਿੰਦੀ ਹੈ। ਧਨੀਆ ਪਾਊਡਰ ਸ਼ਰੀਰ ‘ਚ ਸ਼ੂਗਰ ਦਾ ਲੈਵਲ ਘੱਟ ਕਰਦਾ ਹੈ ਅਤੇ ਇਨਸੁਲਿਨ ਦੀ ਮਾਤਰਾ ‘ਚ ਵਾਧਾ ਹੁੰਦਾ ਹੈ।
ਇਸ ਤੋਂ ਇਲਾਵਾ ਹਰਾ ਧਨੀਆ ਮੂੰਹ ਦੇ ਅੰਦਰ ਜ਼ਖ਼ਮ ਹੋਣ ਤੋਂ ਬਚਾਉਂਦਾ ਹੈ। ਜੇਕਰ ਨਕਸੀਰ ਫ਼ੁੱਟਣ ਦੀ ਸਮੱਸਿਆ ਹੈ ਤਾਂ ਇਸ ਦੇ ਰਸ ਨੂੰ ਨੱਕ ‘ਚ ਪਾਉਣ ਨਾਲ ਇਸ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਨੀਂਦ ਨਾ ਆਉਣ ‘ਤੇ ਹਰੇ ਧਨੀਏ ਵਿੱਚ ਮਿਸ਼ਰੀ ਮਿਲਾ ਕੇ ਚਾਸ਼ਣੀ ਬਣਾਓ। ਦੋ ਚਮਚ ਸਵੇਰੇ-ਸ਼ਾਮ ਪਾਣੀ ਦੇ ਨਾਲ ਪੀਓ।
ਕੰਬੋਜ ਆਯੁਰਵੈਦਿਕ