ਭਾਰਤੀ ਰਸੋਈ ‘ਚ ਵਰਤੇ ਜਾਣ ਵਾਲੇ ਖ਼ਾਸ ਮਸਾਲਿਆਂ ‘ਚ ਕਾਲਾ ਜ਼ੀਰਾ ਵੀ ਇੱਕ ਹੈ। ਇਹ ਜ਼ੀਰੇ ਦਾ ਇੱਕ ਹੀ ਰੂਪ ਹੈ, ਪਰ ਸਵਾਦ ‘ਚ ਥੋੜ੍ਹਾ ਕੌੜਾ ਹੁੰਦਾ ਹੈ। ਛੋਟੀਆਂ-ਮੋਟੀਆਂ ਬੀਮਾਰੀਆਂ ਦੇ ਇਲਾਜ ਲਈ ਇੱਕ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ।
ਭਾਰ ਘਟਾਉਣ ‘ਚ ਮਦਦਗਾਰ – ਕਾਲੇ ਜ਼ੀਰੇ ਦਾ ਤਿੰਨ ਮਹੀਨਿਆਂ ਤਕ ਲਗਾਤਾਰ ਇਸਤੇਮਾਲ ਕਰਨ ਨਾਲ ਚਰਬੀ ਘਟਣ ਲੱਗਦੀ ਹੈ। ਇਹ ਫ਼ੈਟ ਨੂੰ ਘੋਲ ਕੇ ਸ਼ਰੀਰ ‘ਚੋਂ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਹ ਭਾਰ ਘੱਟ ਕਰਨ ਦੇ ਨਾਲ-ਨਾਲ ਸ਼ਰੀਰ ਨੂੰ ਐਨਰਜੀ ਵੀ ਦਿੰਦਾ ਹੈ।
ਇਮਿਊਨਿਟੀ ਮਜ਼ਬੂਤ ਬਣਾਏ – ਕਾਲਾ ਜ਼ੀਰਾ ਸਾਡੇ ਸ਼ਰੀਰ ‘ਚ ਮੌਜੂਦ ਇਮਿਊਨ ਸੈਲਜ਼ ਨੂੰ ਸਿਹਤਮੰਦ ਬਣਾਉਂਦਾ ਹੈ ਅਤੇ ਆਟੋਇਮਿਊਨ ਬੀਮਾਰੀ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਕਾਲਾ ਜ਼ੀਰਾ ਸਾਡੇ ਸ਼ਰੀਰ ‘ਚ ਇਮਿਊਨਿਟੀ ਵਧਾਉਣ ਲਈ ਬੋਨ ਮੈਰੋ, ਨੈਚੁਰਲ ਇੰਟਰਫ਼ੇਰੌਨ ਅਤੇ ਰੋਗ ਰੋਕੂ ਸੈਲਜ਼ ਦੀ ਮਦਦ ਕਰਦਾ ਹੈ। ਇਹ ਥਕਾਨ ਅਤੇ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ।
ਪੇਟ ਦੀਆਂ ਸਮੱਸਿਆਵਾਂ ਕਰੇ ਠੀਕ – ਆਪਣੇ ਐਂਟੀਮਾਈਕ੍ਰੋਬੀਅਲ ਗੁਣਾਂ ਕਾਰਨ ਕਾਲੇ ਜ਼ੀਰੇ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ। ਡਾਇਰੀਆ, ਪੇਟ ਫ਼ੁੱਲਣਾ, ਪੇਟ ਦਰਦ, ਦਸਤ, ਪੇਟ ‘ਚ ਕੀੜੇ ਹੋਣਾ ਵਰਗੀਆਂ ਸਮੱਸਿਆਵਾਂ ਆਸਾਨੀ ਨਾਲ ਠੀਕ ਹੋ ਜਾਂਦੀਆਂ ਹਨ। ਜੇਕਰ ਤੁਸੀਂ ਕੁੱਝ ਜ਼ਿਆਦਾ ਖਾ ਲੈਂਦੇ ਹੋ ਤਾਂ ਥੋੜ੍ਹਾ ਕਾਲਾ ਜ਼ੀਰਾ ਖਾ ਲੈਣਾ ਚਾਹੀਦਾ ਹੈ। ਇਸ ਨਾਲ ਤੁਰੰਤ ਆਰਾਮ ਮਿਲੇਗਾ। ਇਸ ਨਾਲ ਕਬਜ਼ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ।
ਸਰਦੀ ਜ਼ੁਕਾਮ ਦੂਰ ਕਰੇ – ਸਰਦੀ-ਜ਼ੁਕਾਮ ‘ਚ ਕਾਲਾ ਜ਼ੀਰਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਥੋੜ੍ਹਾ ਜਿਹਾ ਜ਼ੀਰਾ ਭੁੰਨ ਕੇ ਰੂਮਾਲ ‘ਚ ਬੰਨ੍ਹ ਕੇ ਸੁੰਘਦੇ ਰਹਿਣਾ ਚਾਹੀਦਾ ਹੈ। ਇਸ ਨਾਲ ਜਲਦੀ ਹੀ ਆਰਾਮ ਮਿਲਦਾ ਹੈ। ਐਜ਼ਮਾ, ਕਾਲੀ ਖ਼ਾਂਸੀ, ਐਲਰਜੀ ਨਾਲ ਹੋਣ ਵਾਲੀਆਂ ਸਾਹ ਦੀਆਂ ਬੀਮਾਰੀਆਂ ‘ਚ ਵੀ ਇਹ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਸਵਾਈਨ ਫ਼ਲੂ ਅਤੇ ਵਾਇਰਲ ਵਰਗੇ ਬੁਖ਼ਾਰ ਦੇ ਇਲਾਜ ‘ਚ ਵੀ ਕਾਲਾ ਜ਼ੀਰੇ ਦਾ ਸੇਵਨ ਲਾਭਦਾਇਕ ਹੁੰਦਾ ਹੈ।
ਪ੍ਰੈੱਗਨੈਂਸੀ ‘ਚ ਮਦਦਗਾਰ – ਇਹ ਪ੍ਰੈੱਗਨੈਂਸੀ ‘ਚ ਬੱਚੇਦਾਨੀ ‘ਚ ਸੋਜ ਨੂੰ ਘੱਟ ਕਰਦਾ ਹੈ। ਇਸ ਦੇ ਨਾਲ ਹੀ ਇਹ ਡਲਿਵਰੀ ਸਮੇਂ ਹੋਣ ਵਾਲੇ ਦਰਦ ਨੂੰ ਵੀ ਘੱਟ ਕਰਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਜੇਕਰ ਮਾਂ ਨੂੰ ਦੁੱਧ ਨਾ ਆਉਂਦਾ ਹੋਵੇ ਤਾਂ ਅਜਿਹੇ ‘ਚ ਕਾਲਾ ਜ਼ੀਰਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ, ਪਰ ਇਸ ਦੇ ਇਸਤੇਮਾਲ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।
ਸਿਰ ਦਰਦ ਜਾਂ ਦੰਦਾਂ ‘ਚ ਰਾਹਤ – ਜੇਕਰ ਤੁਹਾਨੂੰ ਮਾਈਗ੍ਰੇਨ ਦੀ ਪਰੇਸ਼ਾਨੀ ਹੈ ਤਾਂ ਤੁਹਾਨੂੰ ਰੋਜ਼ਾਨਾ ਕਾਲੇ ਜ਼ੀਰੇ ਦਾ ਤੇਲ ਸਿਰ ਅਤੇ ਮੱਥੇ ‘ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ। ਗਰਮ ਪਾਣੀ ‘ਚ ਕਾਲੇ ਜ਼ੀਰੇ ਦੇ ਤੇਲ ਦੀਆਂ ਬੂੰਦਾਂ ਪਾ ਕੇ ਕਰੂਲੀ ਕਰਨ ਨਾਲ ਦੰਦਾਂ ਦੇ ਦਰਦ ‘ਚ ਕਾਫ਼ੀ ਰਾਹਤ ਮਿਲਦੀ ਹੈ।
ਮੂੰਹ ਦੇ ਛਾਲੇ ਅਤੇ ਬਦਬੂ ਕਰੇ ਘੱਟ – ਜੇਕਰ ਤੁਹਾਡੇ ਮਸੂੜਿਆਂ ‘ਚੋਂ ਖ਼ੂਨ ਵਹਿੰਦਾ ਹੈ ਤਾਂ ਕਾਲਾ ਜ਼ੀਰਾ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ। ਇਸ ਦੇ ਇਲਾਵਾ ਮੂੰਹ ‘ਚ ਛਾਲੇ ਅਤੇ ਬਦਬੂ ਲਈ ਵੀ ਇਹ ਵਧੀਆ ਇਲਾਜ ਹੈ।
ਸਾਵਧਾਨੀਆਂ – ਕਾਲਾ ਜ਼ੀਰਾ ਗਰਮ ਹੁੰਦਾ ਹੈ, ਇਸ ਲਈ ਇੱਕ ਦਿਨ ‘ਚ ਤਿੰਨ ਗ੍ਰਾਮ ਤੋਂ ਵੱਧ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼, ਪ੍ਰੈੱਗਨੈਂਟ ਔਰਤਾਂ ਅਤੇ ਪੰਜ ਸਾਲ ਦੇ ਬੱਚੇ ਵੀ ਕਾਲੇ ਜ਼ੀਰੇ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰਾਂ ਦੀ ਸਲਾਹ ਜ਼ਰੂਰ ਲੈਣ। ਜੇਕਰ ਤੁਸੀਂ ਕਾਲੇ ਚੂਰਨ ਦਾ ਸੇਵਨ ਕਰ ਰਹੇ ਹੋ ਤਾਂ ਇਸ ਨਾਲ ਹਲਕੇ ਗਰਮ ਪਾਣੀ ਦੇ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ। ਖਾਣਾ ਖਾਣ ਦੇ ਦੋ ਘੰਟੇ ਬਾਅਦ ਇਸ ਦਾ ਸੇਵਨ ਕਰੋ ਅਤੇ ਉਸ ਤੋਂ ਬਾਅਦ ਕੁੱਝ ਨਾ ਖਾਓ।
ਸੂਰਜਵੰਸ਼ੀ