ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (IPL 2019) ਦਾ ਮੌਜੂਦਾ ਸੀਜ਼ਨ ਅਜੇ ਤਕ ਵਿਰਾਟ ਕੋਹਲੀ ਅਤੇ ਉਸ ਦੀ ਟੀਮ ਰੌਇਲ ਚੈਲੰਜਰਜ਼ ਬੈਂਗਲੁਰੂ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਰਿਹਾ। ਵਿਰਾਟ ਦੀ ਕਪਤਾਨੀ ‘ਚ ਟੀਮ ਨੇ ਲਗਾਤਾਰ ਸ਼ੁਰੂਆਤੀ 6 ਮੈਚ ਗੁਆ ਦਿੱਤੇ ਹਨ। ਇੰਨੀਆਂ ਹਾਰਾਂ ਤੋਂ ਬਾਅਦ ਰੌਇਲ ਚੈਲੰਜਰਜ਼ ਬੈਂਗਲੁਰੂ ਦਾ ਪਲੇਔਫ਼ ਤਕ ਪਹੁੰਚਣ ਦਾ ਸੁਪਨਾ ਵੀ ਟੁੱਟਦਾ ਨਜ਼ਰ ਆ ਰਿਹਾ ਹੈ।

ਅਜਿਹੇ ‘ਚ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਅ੍ਹਨ ਨੇ ਵਿਰਾਟ ਕੋਹਲੀ ਅਤੇ BCCI ਨੂੰ ਇੱਕ ਖ਼ਾਸ ਸਲਾਹ ਦਿੱਤੀ ਹੈ। ਐਤਵਾਰ (7 ਅਪ੍ਰੈਲ) ਰੌਇਲ ਚੈਲੰਜਰਜ਼ ਬੈਂਗਲੁਰੂ ਨੂੰ ਦਿੱਲੀ ਕੈਪੀਟਲਜ਼ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਮਾਈਕਲ ਵਾਅ੍ਹਨ ਨੇ ਕਿਹਾ, ”ਜੇਕਰ BCCI ਸਮਾਰਟ ਹੈ ਤਾਂ ਉਹ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ ਲਈ ਹੁਣ ਆਰਾਮ ਦੇ ਦੇਵੇਗੀ। ਵਿਸ਼ਵ ਕੱਪ ਵਰਗੇ ਵੱਡੇ ਈਵੈਂਟ ਤੋਂ ਪਹਿਲਾਂ ਉਸ ਨੂੰ (ਵਿਰਾਟ ਨੂੰ) ਕੁੱਝ ਆਰਾਮ ਦੇ ਦਿੱਤਾ ਜਾਣਾ ਚਾਹੀਦਾ ਹੈ।”

ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ 15 ਅਪ੍ਰੈਲ ਨੂੰ
ਨਵੀਂ ਦਿੱਲੀ – ਭਾਰਤ ਦੀ 15 ਮੈਂਬਰੀ ਵਿਸ਼ਵ ਕੱਪ ਟੀਮ ਦੀ ਚੋਣ 15 ਅਪ੍ਰੈਲ ਨੂੰ ਮੁੰਬਈ ਵਿੱਚ ਕੀਤੀ ਜਾਵੇਗੀ। ਪ੍ਰਸ਼ਾਸਕਾਂ ਦੀ ਕਮੇਟੀ ਅਤੇ ਅਹੁਦੇਦਾਰਾਂ ਨੇ ਸੋਮਵਾਰ ਨੂੰ ਇੱਕ ਬੈਠਕ ਦੌਰਾਨ ਇਹ ਫ਼ੈਸਲ ਲਿਆ। ਵਿਸ਼ਵ ਕੱਪ ਟੀਮ ਦਾ ਐਲਾਨ ਕਰਨ ਦੀ ਆਖ਼ਰੀ ਤਾਰੀਖ 23 ਅਪ੍ਰੈਲ ਹੈ, ਪਰ BCCI ਨੇ ਅੱਠ ਦਿਨ ਪਹਿਲਾਂ ਹੀ ਟੀਮ ਦੇ ਐਲਾਨ ਦਾ ਫ਼ੈਸਲਾ ਕੀਤਾ ਹੈ। ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ ਵਿੱਚ ਖੇਡਿਆ ਜਾਵੇਗਾ। ਇਸ ਵਿਚਾਲੇ BCCI ਨੂੰ ਪਿਛਲੇ 10 ਸਾਲ ਵਿੱਚ ਲਿਖੇ ਬੰਦੋਬਸਤ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਤੋਂ 2 ਕਰੋੜ 9 ਲੱਖ ਰੁਪਏ ਮਿਲਣਗੇ।
ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ, ”ਭਾਰਤ ਅਤੇ ਆਸਟੇਰਲੀਆ ਵਿਚਾਲੇ ਪਿਛਲੀ ਦੋ ਪੱਖੀ ਸੀਰੀਜ਼ ਨੂੰ ਲੈ ਕੇ ਖ਼ਾਤਿਆਂ ਦੇ ਆਪਸੀ ਸਹਿਮਤੀ ਨਾਲ ਨਿਪਟਾਉਣ ਦੀ ਗੱਲ ਕੀਤੀ ਗਈ। ਸਾਨੂੰ 2 ਕਰੋੜ 9 ਲੱਖ ਰੁਪਏ ਮਿਲਣਗੇ। ਗੱਲਬਾਤ ਅਜੇ ਚਲ ਰਹੀ ਹੈ। ਅਹਦੇਦਾਰਾਂ ਦੀ ਪ੍ਰਸ਼ਾਸਕਾਂ ਦੀ ਕਮੇਟੀ ਨਾਲ 20 ਅਪ੍ਰੈਲ ਨੂੰ ਫ਼ਿਰ ਬੈਠਕ ਹੋਵੇਗੀ।”