ਇਸਲਾਮਾਬਾਦ – ਇੰਗਲੈਂਡ ਅਤੇ ਵੇਲਜ਼ ‘ਚ ਆਯੋਜਿਤ ਹੋਣ ਵਾਲੇ ICC ਕ੍ਰਿਕਟ ਵਰਲਡ ਕੱਪ ਲਈ ਪਾਕਿਸਤਾਨ ਨੇ 23 ਸੰਭਾਵੀ ਖਿਡਾਰੀਆਂ ਦੇ ਨਾਂ ਐਲਾਨ ਦਿੱਤੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਸਿਆ ਕਿ ਸਾਰੇ ਸੰਭਾਵੀ ਖਿਡਾਰੀਆਂ ਨੂੰ ਫ਼ਿੱਟਨੈਸ ਟੈੱਸਟ ‘ਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਹੈ। ਅਜਿਹੇ ‘ਚ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਪਾਕਿਸਤਾਨ ਦੇ ਖਿਡਾਰੀਆਂ ਦੀ ਫ਼ਿੱਟਨੈੱਸ ਨੂੰ ਲੈ ਕੇ ਸਵਾਲੀਆ ਚਿੰਨ੍ਹ ਖੜ੍ਹੇ ਕੀਤੇ ਹਨ।
ਪਾਕਿਸਤਾਨੀ ਖਿਡਾਰੀਆਂ ਦੀ ਫ਼ਿੱਟਨੈਸ ‘ਤੇ ਭੜਕੇ ਅਕਰਮ
ਪਾਕਿਸਤਾਨ ਪੱਤਰਕਾਰ ਸ਼ਾਦ ਸਾਜਿਦ ਮੁਤਾਬਿਕ, ਵਸੀਮ ਅਕਰਮ ਨੇ ਕਿਹਾ ਹੈ ਕਿ ਪਾਕਿਸਤਾਨੀ ਖਿਡਾਰੀਆਂ ਨੂੰ ਅਜੇ ਵੀ ਬਿਰਿਆਨੀ ਖੁਆਈ ਜਾ ਰਹੀ ਹੈ ਅਤੇ ਚੈਂਪੀਅਨਜ਼ ਖ਼ਿਲਾਫ਼ ਮੁਕਾਬਲਾ ਤੁਸੀਂ ਬਿਰਆਨੀ ਖਾ ਕੇ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਰਲਡ ਕੱਪ ਲਈ ਚੁਣੇ ਗਏ 23 ਸੰਭਾਵੀ ਖਿਡਾਰੀਆਂ ਦਾ 15 ਅਤੇ 16 ਅਪ੍ਰੈਲ ਨੂੰ ਲਾਹੌਰ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਇੱਕ ਫ਼ਿਟੱਨੈਸ ਕੈਂਪ ਆਯੋਜਿਤ ਹੋਵੇਗਾ। ਉਸ ਤੋਂ ਬਾਅਦ ਹੀ ਵਿਸ਼ਵ ਕੱਪ ਲਈ 15 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।