ਚੰਡੀਗੜ੍ਹ – ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਪੰਜਾਬ ਦੇ 5 ਰੇਲਵੇ ਸਟੇਸ਼ਨਾਂ ਉਤੇ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰਿਆ ਪੱਤਰ ਫਿਰੋਜ਼ਪੁਰ ਦੇ ਰੇਲਵੇ ਮੈਨੇਜਰ ਨੂੰ ਮਿਲਿਆ ਹੈ, ਜਿਸ ਵਿਚ ਲਿਖਿਆ ਹੈ ਕਿ ਅੰਮ੍ਰਿਤਸਰ, ਜਲੰਧਰ, ਫਿਰਜ਼ਪੁਰ, ਫਰੀਦਕੋਟ ਤੇ ਬਰਨਾਲਾ ਰੇਲਵੇ ਸਟੇਸ਼ਨਾਂ ਉਤੇ 13 ਮਈ ਨੂੰ ਬੰਬ ਧਮਾਕੇ ਕੀਤੇ ਜਾਣਗੇ।
ਇਸ ਤੋਂ ਇਲਾਵਾ ਰਾਜਸਥਾਨ ਦੇ ਰੇਲਵੇ ਸਟੇਸ਼ਨਾਂ ਉਤੇ ਬੰਬ ਧਮਾਕੇ ਕਰਨ ਦੀ ਧਮਕੀ ਦਿਤੀ ਗਈ ਹੈ।
ਦੱਸਣਯੋਗ ਹੈ ਕਿ ਅਜਿਹਾ ਹੀ ਧਮਕੀ ਭਰਿਆ ਪੱਤਰ ਬੀਤੇ ਕੁਝ ਦਿਨ ਪਹਿਲਾਂ ਰੇਲਵੇ ਨੂੰ ਮਿਲਿਆ ਸੀ, ਜਿਸ ਵਿਚ ਪੰਜਾਬ ਦੇ ਕੁਝ ਰੇਲਵੇ ਸਟੇਸ਼ਨਾ ਉਤੇ ਧਮਾਕਿਆਂ ਦੀ ਧਮਕੀ ਦਿੱਤੀ ਗਈ ਸੀ।