ਰਤਲਾਮ — ਜਲ ਸੈਨਾ ਦੇ ਆਈ. ਐੱਨ. ਐੱਸ. ਵਿਕ੍ਰਮਾਦਿੱਤਿਅ ‘ਤੇ ਹਾਦਸੇ ਵਿਚ ਸ਼ਹੀਦ ਹੋਏ ਲੈਫਟੀਨੈਂਟ ਕਮਾਂਡਰ ਧਰਮਿੰਦਰ ਸਿੰਘ ਨੂੰ ਐਤਵਾਰ ਨੂੰ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸਥਾਨਕ ਤ੍ਰਿਵੇਣੀ ਮੁਕਤੀਧਾਮ ‘ਤੇ ਭਰਾ ਪ੍ਰਦੀਪ ਸਿੰਘ ਨੇ ਉਨ੍ਹਾਂ ਦੀ ਚਿਖਾ ਨੂੰ ਮੁੱਖ ਅਗਨੀ ਦਿੱਤੀ। ਇਸ ਮੌਕੇ ‘ਤੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਰਹੇ। ਸ਼ਹੀਦ ਧਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਫੌਜ ਨੇ ਫੁੱਲਾਂ ਨਾਲ ਸਜੇ ਹੋਏ ਵਾਹਨ ਵਿਚ ਰੱਖਿਆ ਗਿਆ ਸੀ। ਉਨ੍ਹਾਂ ਦੀ ਅੰਤਿਮ ਯਾਤਰਾ ਸ਼ਹਿਰ ਦੇ ਕਈ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਤ੍ਰਿਵੇਣੀ ਸਥਿਤ ਮੁਕਤੀਧਾਮ ‘ਤੇ ਪਹੁੰਚੀ।
ਰਾਹ ਵਿਚ ਥਾਂ-ਥਾਂ ਨਾਗਰਿਕਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਸ਼ਹੀਦ ਪ੍ਰਤੀ ਆਪਣੀ ਸ਼ਰਧਾਂਜਲੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਫੌਜ ਦੇ ਜਵਾਨਾਂ ਵਲੋਂ ਉਨ੍ਹਾਂ ਨੂੰ ਅੰਤਿਮ ਸਲਾਮੀ ਦਿੱਤੀ ਗਈ। ਮੁਕਤੀਧਾਮ ‘ਤੇ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਇਕੱਠੀ ਸੀ। ਸੂਬਾ ਸਾਸ਼ਨ ਵਲੋਂ ਮੁਖੀ ਸਚਿਨ ਯਾਦਵ, ਰਤਲਾਮ ਸ਼ਹਿਰ ਦੇ ਵਿਧਾਇਕ ਚੈਤਨਯ ਕਸ਼ਯਪ, ਪਿੰਡ ਦੇ ਵਿਧਾਇਕ ਦਿਲੀਪ ਮਕਵਾਨਾ, ਸੰਸਦ ਮੈਂਬਰ ਏਵਮ ਸਮੇਤ ਹੋਰ ਨਾਗਰਿਕਾਂ ਨਾਲ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਰਹੇ।
ਜਲ ਸੈਨਾ ਵਿਚ ਲੈਫਟੀਨੈਂਟ ਕਮਾਂਡਰ ਦੇ ਅਹੁਦੇ ‘ਤੇ ਧਰਮਿੰਦਰ ਸਿੰਘ ਆਈ. ਐੱਨ. ਐੱਸ. ਵਿਕ੍ਰਮਾਦਿੱਤਿਅ ‘ਤੇ ਤਾਇਨਾਤ ਸਨ। ਦੋ ਦਿਨ ਪਹਿਲਾਂ ਹੀ ਹੋਏ ਇਸ ਹਾਦਸੇ ਵਿਚ ਆਪਣੇ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਹ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੱਲ ਰਾਤ ਫੌਜ ਦੇ ਵਿਸ਼ੇਸ਼ ਵਾਹਨ ਤੋਂ ਰਤਲਾਮ ਲਿਆਂਦਾ ਗਿਆ ਸੀ। ਰਤਲਾਮ ਵਿਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਵਿਚ ਰੱਖਿਆ ਗਿਆ ਸੀ, ਜਿੱਥੋਂ ਅੱਜ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਲਿਜਾਇਆ ਗਿਆ ਸੀ।