ਅਮੇਠੀ- ਕਾਂਗਰਸ ਪਾਰਟੀ ਦੀ ਰਾਸ਼ਟਰੀ ਜਨਰਲ ਸਕੱਤਰ ਅਤੇ ਪੂਰਬੀ ਉਤਰ ਪ੍ਰਦੇਸ਼ ਦੀ ਮੁਖੀ ਪਿਯੰਕਾ ਗਾਂਧੀ ਵਾਡਾਰ ਨੇ ਅੱਜ ਭਾਵ ਐਤਵਾਰ ਸਵੇਰੇ ਸੁਲਤਾਨਪੁਰ ਜਾਣ ਤੋਂ ਪਹਿਲਾਂ ਅਮੇਠੀ ਦੇ ਕਈ ਪਿੰਡਾਂ ‘ਚ ਲੋਕਾਂ ਨੂੰ ਮਿਲੀ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਬਗੈਰ ਰਾਸ਼ਟਰਵਾਦ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਲੋਕਤੰਤਰ ਅਤੇ ਜਨਤਾ ਦਾ ਆਦਰ ਕਰਨਾ ਹੀ ਸਭ ਤੋਂ ਵੱਡਾ ਰਾਸ਼ਟਰਵਾਦ ਹੈ।
ਅਮੇਠੀ ਦੌਰੇ ‘ਤੇ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਜਨਤਾ ਦਾ ਆਦਰ ਕਰਨਾ ਸਭ ਤੋਂ ਵੱਡਾ ਰਾਸ਼ਟਰਵਾਦ ਹੈ। ਜਨਤਾ ਦੀਆਂ ਸਮੱਸਿਆਵਾਂ ਹੱਲ ਕਰਨਾ ਰਾਸ਼ਟਰਵਾਦ ਹੈ ਪਰ ਇੱਥੇ ਕੁਝ ਲੋਕ ਅਜਿਹੇ ਵੀ ਹਨ, ਜੋ ਆਵਾਜ਼ ਚੁੱਕਣ ‘ਤੇ ਦਬਾਅ ਦਿੰਦੇ ਹਨ। ਪ੍ਰਿਯੰਕਾ ਨੇ ਕਿਹਾ ਕਿ ਇਹ ਨਾ ਤਾਂ ਲੋਕਤੰਤਰ ਹੈ ਅਤੇ ਨਾਂ ਹੀ ਰਾਸ਼ਟਰਵਾਦ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ‘ਚ ਰੋਜ਼ਗਾਰ, ਸਿੱਖਿਆ, ਬੇਰੋਜ਼ਗਾਰੀ ਅਤੇ ਸਿਹਤ ਸਾਡੇ ਮੁੱਦੇ ਹਨ, ਜਿਨ੍ਹਾਂ ਬਾਰੇ ਸਿਰਫ ਕਾਂਗਰਸ ਨੇਤਾ ਹੀ ਗੱਲ ਕਰਦੇ ਹਨ।
ਪੀ. ਐੱਮ. ਮੋਦੀ ਦੀ ਜਾਤੀ ਨੂੰ ਲੈ ਕੇ ਪ੍ਰਿਯੰਕਾ ਨੇ ਕਿਹਾ ਹੈ ਕਿ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਦੀ ਜਾਤੀ ਕੀ ਹੈ। ਅਸੀਂ ਪ੍ਰਧਾਨ ਮੰਤਰੀ ‘ਤੇ ਕਦੀ ਨਿਜੀ ਹਮਲੇ ਨਹੀਂ ਕੀਤੇ। ਪ੍ਰਿਯੰਕਾ ਨੇ ਪੈਸੇ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਲੋਕ ਪੈਸਾ ਅਤੇ ਜੁੱਤੀਆਂ ਵੰਡ ਕੇ ਰਾਜਨੀਤੀ ਕਰਦੇ ਹਨ, ਜੋ ਕਿ ਪੂਰੀ ਤਰ੍ਹਾ ਨਾਲ ਗਲਤ ਹੈ। ਅਸਲ ‘ਚ ਜਨਤਾ ‘ਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੀ ਰਾਜਨੀਤੀ ਦਾ ਸਭਾ ਤੋਂ ਚੰਗਾ ਤਰੀਕਾ ਹੈ।