ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾਵਰ ਨਜ਼ਰ ਆਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਤੰਜ਼ ਕੱਸਿਆ। ਉਨ੍ਹਾਂ ਨੇ ਟਵੀਟ ਕੀਤਾ,”ਤੁਹਾਡਾ ਇਕ ਗਲਤ ਵੋਟ ਤੁਹਾਡੇ ਬੱਚਿਆਂ ਨੂੰ ਚਾਹਵਾਲਾ, ਪਕੌੜੇਵਾਲਾ ਜਾਂ ਚੌਕੀਦਾਰ ਬਣਾ ਸਕਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਸਿੱਧਾ ਹਮਲਾ ਬੋਲਿਆ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਅੰਗਰੇਜ਼ੀ ‘ਚ ਟਵੀਟ ਕੀਤਾ,”ਬਾਅਦ ‘ਚ ਪਛਤਾਉਣ ਅਤੇ ਹੱਲ ਬਾਰੇ ਸੋਚਣ ਨਾਲੋਂ ਬਿਹਤਰ ਹੈ ਕਿ ਅਸੀਂ ਅੱਜ ਹੀ ਸਾਵਧਾਨ ਹੋ ਜਾਈਏ ਅਤੇ ਅੱਗੇ ਦੀ ਤਿਆਰੀ ਕਰ ਲਈਏ। ਉਨ੍ਹਾਂ ਨੇ ਭਾਜਪਾ ਦੇ ਦੁਬਾਰਾ ਸੱਤਾ ‘ਚ ਆਉਣ ਨੂੰ ਲੈ ਕੇ ਅਜਿਹਾ ਕਿਹਾ ਅਤੇ ਲੋਕਾਂ ਨੂੰ ਲੁਕੇ ਸ਼ਬਦਾਂ ‘ਚ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਕਾਂਗਰਸ ਦੇ ਉਨ੍ਹਾਂ ਨੇਤਾਵਾਂ ‘ਚੋਂ ਇਕ ਹਨ, ਜੋ ਭਾਜਪਾ ‘ਤੇ ਲਗਾਤਾਰ ਤਿੱਖਾ ਰੁਖ ਅਪਣਾਉਂਦੇ ਹਨ। ਇਸ ਤੋਂ ਪਹਿਲਾਂ ਵੀ ਭਾਜਪਾ ਨੂੰ ਲੈ ਕੇ ਸਿੱਧੂ ਕਈ ਮੰਚਾਂ ‘ਤੇ ਤਲਖ ਰਵੱਈਆ ਅਪਣਾਉਂਦੇ ਰਹੇ ਹਨ।