ਨੈਸ਼ਨਲ ਡੈਸਕ— ਲੋਕ ਸਭਾ ਚੋਣਾਂ ਦੇ ਚੌਥੇ ਗੇੜ ਵਿਚ 9 ਸੂਬਿਆਂ ਦੀਆਂ 72 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। ਬਿਹਾਰ ਦੀਆਂ 5, ਜੰਮੂ-ਕਸ਼ਮੀਰ ਦੀ 1, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੀਆਂ 6, ਮਹਾਰਾਸ਼ਟਰ ਦੀਆਂ 17, ਯੂ. ਪੀ. ਅਤੇ ਰਾਜਸਥਾਨ ਦੀਆਂ 13 ਸੀਟਾਂ ਅਤੇ ਪੱਛਮੀ ਬੰਗਾਲ ‘ਚ 8 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਲੋਕ ਸਭਾ ਚੋਣਾਂ ‘ਚ ਚੌਥੇ ਗੇੜ ‘ਚ ਸ਼ਾਮ 5 ਵਜੇ ਤੱਕ 50.6 ਫੀਸਦੀ ਵੋਟਿੰਗ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਲੋਕ ਸਭਾ ਦੀਆਂ 72 ਸੀਟਾਂ ਲਈ ਕੁੱਲ 943 ਉਮੀਦਵਾਰ ਮੈਦਾਨ ‘ਚ ਹੈ। ਪੱਛਮੀ ਬੰਗਾਲ ਦੇ ਆਸਨਸੋਲ ‘ਚ ਵੋਟਿੰਗ ਦੌਰਾਨ ਹਿੰਸਾ ਦੀ ਖਬਰ ਹੈ। ਇੱਥੇ ਟੀ.ਐੱਮ.ਸੀ. ‘ਤੇ ਬੂਥ ਕੈਪਚਰਿੰਗ ਦਾ ਦੋਸ਼ ਲੱਗਾ ਹੈ। ਹਾਲਾਤ ਨੂੰ ਸੰਭਾਲਣ ਲਈ ਪੁਲਸ ਨੂੰ 2 ਬੂਥਾਂ ‘ਤੇ ਲਾਠੀਚਾਰਜ ਕਰਨਾ ਪਿਆ ਹੈ।
ਹੁਣ ਤੱਕ ਬਿਹਾਰ ‘ਚ 44.33, ਜੰਮੂ-ਕਸ਼ਮੀਰ ‘ਚ 9.37, ਝਾਰਖੰਡ ‘ਚ 57.13, ਮੱਧ ਪ੍ਰਦੇਸ਼ ‘ਚ 57.77, ਮਹਾਰਾਸ਼ਟਰ ‘ਚ 42.52, ਓਡੀਸ਼ਾ ‘ਚ 53.61, ਰਾਜਸਥਾਨ ‘ਚ 54.75, ਉੱਤਰ ਪ੍ਰਦੇਸ਼ ‘ਚ 45.08 ਅਤੇ ਪੱਛਮੀ ਬੰਗਾਲ ‘ਚ 66.46 ਫੀਸਦੀ ਵੋਟਿੰਗ ਹੋਈ ਹੈ।